Breaking News
Smart Media Dashmesh Insurance Point

ਇੰਡੋਨੇਸ਼ੀਆ ਵਿੱਚ ਮੁੜ ਆਇਆ 6.9 ਤੀਬਰਤਾ ਦਾ ਭੂਚਾਲ; 38 ਮੌਤਾਂ

ਫਲੋਰੇਸ ਵਿੱਚ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਜਾਰੀ

ਨਵੀਂ ਦਿੱਲੀ, 16 ਅਗਸਤ, ਪੰਜਾਬਾੀ ਦੁਨੀਆ ਬਿਊਰੋ :

ਇੰਡੋਨੇਸ਼ੀਆ ਵਿੱਚ ਸ਼ਨੀਵਾਰ ਦੇਰ ਰਾਤ 6.9 ਤੀਬਰਤਾ ਦਾ ਦੂਜਾ ਵੱਡਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਉੱਤਰੀ ਸੁਮਾਤਰਾ ਦੀ ਰਾਜਧਾਨੀ ਮੈਦਾਨ ਤੋਂ ਲਗਪਗ 126 ਕਿਲੋਮੀਟਰ ਦੱਖਣ-ਪੂਰਬ ਵੱਲ ਪੇਮਾਤਾਂਗਸਿਆਨਤਾਰ ਨੇੜੇ ਸੀ। ਭੂਚਾਲ 183 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ, ਪਰ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।

ਸ਼ਨੀਵਾਰ ਨੂੰ ਫਲੋਰੇਸ ਟਾਪੂ ਨੇੜੇ ਆਏ ਤਾਕਤਵਰ ਭੂਚਾਲ ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ ਸੀ। ਆਫ਼ਤ ਪ੍ਰਬੰਧਨ ਅਧਿਕਾਰੀਆਂ ਮੁਤਾਬਕ 13 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਬਚਾਅ ਦਸਤੇ ਢਹਿ-ਢੇਰੀ ਅਤੇ ਨੁਕਸਾਨੀਆਂ ਇਮਾਰਤਾਂ ਦੇ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ।

ਇੰਡੋਨੇਸ਼ੀਆ ਦੀ ਕੌਮੀ ਆਫ਼ਤ ਨਿਵਾਰਨ ਏਜੰਸੀ ਦੇ ਮੁਖੀ ਸੁਹਾਰਯਾਂਤੋ ਨੇ ਕਿਹਾ ਕਿ ਕਈ ਇਮਾਰਤਾਂ ਵਿੱਚ ਲੋਕ ਫਸੇ ਹੋਏ ਹਨ ਅਤੇ ਇਹਨਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਹਨ।

Leave a Reply

Your email address will not be published. Required fields are marked *