Breaking News
Smart Media Dashmesh Insurance Point

ਫਿਲੀਪੀਨਜ਼ ‘ਚ ਆਏ ਭਿਆਨਕ ਭੂਚਾਲ ਕਾਰਨ ਕਈ ਦੇਸ਼ਾਂ ‘ਚ ਸੁਨਾਮੀ ਦੀ ਚੇਤਾਵਨੀ

ਸਾਰਾਂਗਨੀ (ਫਿਲੀਪੀਨਜ਼), 8 ਜੂਨ, 2026 :

ਸੋਮਵਾਰ ਨੂੰ ਦੱਖਣੀ ਫਿਲੀਪੀਨਜ਼ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਕਈ ਦੇਸ਼ਾਂ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਪਹਿਲੇ ਭੂਚਾਲ ਤੋਂ ਬਾਅਦ 6.1 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਝਟਕਾ ਆਇਆ। ਇੱਕ ਇਮਾਰਤ ਢਹਿ ਜਾਣ ਨਾਲ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ। ਭੂਚਾਲ ਮਿੰਡਾਨਾਓ ਟਾਪੂ ਦੇ ਸਾਰਾਂਗਨੀ ਸੂਬੇ ਤੋਂ ਲਗਭਗ 24 ਕਿਲੋਮੀਟਰ ਦੂਰ ਪੱਛਮ ਵਿੱਚ 35 ਕਿਲੋਮੀਟਰ (22 ਮੀਲ) ਦੀ ਡੂੰਘਾਈ ‘ਤੇ ਆਇਆ।

ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਫਿਲੀਪੀਨਜ਼ ਸਮੇਤ ਇੰਡੋਨੇਸ਼ੀਆ, ਪਲਾਊ, ਤਾਈਵਾਨ, ਯਾਪ ਅਤੇ ਪਾਪੂਆ ਨਿਊ ਗਿਨੀ ਦੇ ਤੱਟਾਂ ‘ਤੇ “ਅਗਲੇ ਤਿੰਨ ਘੰਟਿਆਂ ਦੇ ਅੰਦਰ” ਸੁਨਾਮੀ ਦੀਆਂ ਲਹਿਰਾਂ ਉੱਠਣ ਦੀ ਚਿਤਾਵਨੀ ਜਾਰੀ ਕੀਤੀ ਹੈ।

Leave a Reply

Your email address will not be published. Required fields are marked *