Breaking News
Smart Media Dashmesh Insurance Point

ਅਚਾਨਕ ਆਏ ਤੂਫਾਨ ਕਾਰਨ ‘ਯਾਤਰੀ ਪੌੜੀ’ ਰੁੜ ਕੇ ਖੜ੍ਹੇ ਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾਈ

ਨਵੀਂ ਦਿੱਲੀ, 8 ਜੂਨ, 2026:

ਐਤਵਾਰ ਸ਼ਾਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਚਾਨਕ ਚੱਲੀਆਂ ਤੇਜ਼ ਹਵਾਵਾਂ ਅਤੇ ਮੀਂਹ ਦੌਰਾਨ ਇੱਕ ਯਾਤਰੀ ਪੌੜੀ ਖੜ੍ਹੇ ਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾ ਗਈ।

ਇਹ ਘਟਨਾ ਟਰਮੀਨਲ 2 ਦੇ ਨੇੜੇ ਵਾਪਰੀ, ਜਿੱਥੇ ਜਹਾਜ਼ਾਂ ਦੇ ਚੜ੍ਹਨ ਅਤੇ ਉਤਰਨ ਲਈ ਵਰਤੀ ਜਾਣ ਵਾਲੀ ਪੌੜੀ ਤੇਜ਼ ਤੂਫਾਨ ਕਾਰਨ ਖੜ੍ਹੇ ਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾਅ ਗਈ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ। ਵਾਇਰਲ ਹੋਈ ਵੀਡੀਓ ਦ੍ਰਿਸ਼ ਵਿੱਚ ਤੂਫਾਨੀ ਹਾਲਾਤਾਂ ਦੌਰਾਨ ਜਹਾਜ਼ ਨਾਲ ਟਕਰਾਉਂਦੇ ਹੋਈ ਪੌੜੀ ਦਿਖਾਈ ਦੇ ਰਹੀ ਹੈ।

ਹਵਾਈ ਅੱਡੇ ਅਤੇ ਏਅਰਲਾਈਨ ਦੇ ਸੂਤਰਾਂ ਮੁਤਾਬਕ ਅਚਾਨਕ ਮੌਸਮ ਦੀ ਸਥਿਤੀ ਵਿਗੜਨ ਤੋਂ ਪਹਿਲਾਂ ਤੂਫਾਨ ਦੀ ਚੇਤਾਵਨੀ ਨਹੀਂ ਦਿੱਤੀ ਗਈ ਸੀ। ਕਿਸੇ ਵੀ ਘਟਨਾ ਵਿੱਚ ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।

ਇਸ ਦੌਰਾਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖੜ੍ਹੇ ਏਅਰ ਇੰਡੀਆ ਦੇ ਤਿੰਨ ਜਹਾਜ਼ਾਂ ਸਮੇਤ ਹੋਰ ਜ਼ਮੀਨੀ ਸਹਾਇਤਾ ਵਾਲੇ ਉਪਕਰਣਾਂ ਨੂੰ ਨੁਕਸਾਨ ਪਹੁੰਚਿਆ ਹੈ। ਸੂਤਰਾਂ ਮੁਤਾਬਕ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਇਸ ਘਟਨਾ ਦੀ ਵਿਸਤ੍ਰਿਤ ਜਾਂਚ ਕਰੇਗਾ ਅਤੇ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਏਗਾ।

Leave a Reply

Your email address will not be published. Required fields are marked *