Breaking News
Smart Media Dashmesh Insurance Point

ਮਾਰਕਪੁਰਮ ‘ਚ ਬੱਸ-ਟਰੱਕ ਟੱਕਰ ‘ਚ 14 ਦੀ ਮੌਤ, 25 ਜ਼ਖਮੀ

ਮਾਰਕਪੁਰਮ, 27 ਮਾਰਚ, ਪੰਜਾਬੀ ਦੁਨੀਆ ਬਿਊਰੋ:

ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਮਾਰਕਪੁਰਮ ਨੇੜੇ ਰਾਏਵਰਮ ਨਜ਼ਦੀਕ ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਇੱਕ ਨਿੱਜੀ ਟਰੈਵਲ ਬੱਸ ਦੇ ਟਿੱਪਰ ਲਾਰੀ ਨਾਲ ਟਕਰਾਉਣ ਅਤੇ ਅੱਗ ਲੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਪੰਜ ਮਹੀਨੇ ਦਾ ਬੱਚਾ, ਇੱਕ ਬੱਚੀ ਅਤੇ ਛੇ ਔਰਤਾਂ ਸ਼ਾਮਲ ਹਨ। ਮਰਨ ਵਾਲਿਆਂ ਦੀ ਗਿਣਤੀ ਅਤੇ ਜ਼ਖਮੀਆਂ ਦੇ ਵੇਰਵਿਆਂ ਦੀ ਪੁਸ਼ਟੀ ਮਾਰਕਪੁਰਮ ਜ਼ਿਲ੍ਹਾ ਇੰਚਾਰਜ ਕੁਲੈਕਟਰ ਪੀ. ਰਾਜਾ ਬਾਬੂ ਨੇ ਕੀਤੀ ਹੈ। ਕੁਲੈਕਟਰ ਨੇ ਪੁਸ਼ਟੀ ਕੀਤੀ ਕਿ ਬੱਸ ਮਾਲਕ ਹਰੀਕ੍ਰਿਸ਼ਨ, ਖੁਦ ਬੱਸ ਚਲਾ ਰਿਹਾ ਸੀ, ਜਿਸਦਾ ਨਾਮ ਵੀ ਜ਼ਖਮੀਆਂ ਵਿੱਚ ਸ਼ਾਮਲ ਸੀ ਅਤੇ ਹੁਣ ਉਹ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਹ ਜ਼ੇਰੇ-ਇਲਾਜ ਹੈ।

ਮਾਰਕਪੁਰਮ ਅਤੇ ਨੈਲੋਰ ਨੇ ਕੰਟਰੋਲ ਰੂਮ ਸਥਾਪਤ ਕੀਤੇ ਹਨ, ਅਤੇ ਨੰਬਰ 6304285613, 9985733999, 7989537285, 9703578434 (ਮਾਰਕਾਪੁਰਮ), 7995575699 ਅਤੇ 08612331261 (ਨੇਲੋਰ) ਹਨ।

Leave a Reply

Your email address will not be published. Required fields are marked *