Breaking News
Smart Media Dashmesh Insurance Point

ਅਫਗਾਨਿਸਤਾਨ: 6.3 ਤੀਬਰਤਾ ਵਾਲੇ ਭੂਚਾਲ ਕਾਰਨ 20 ਲੋਕਾਂ ਦੀ ਮੌਤ, ਸੈਂਕੜੇ ਜ਼ਖਮੀ

ਧਾਰਮਿਕ ਸਥਾਨ ਮਜ਼ਾਰ-ਏ-ਸ਼ਰੀਫ ਇਕ ਹਿੱਸਾ ਹੋਇਆ ਢਹਿ-ਢੇਰੀ

ਮਜ਼ਾਰ-ਏ-ਸ਼ਰੀਫ, 3 ਨਵੰਬਰ, ਪੰਜਾਬੀ ਦੁਨੀਆ ਬਿਊਰੋ:

ਅਫਗਾਨਿਸਤਾਨ ਦੇ ਕੁਨਾਰ ਸੂਬੇ ਵਿੱਚ ਐਤਵਾਰ ਨੂੰ ਆਏ 6.3 ਤੀਬਰਤਾ ਵਾਲੇ ਭੂਚਾਲ ਕਾਰਨ ਕਰੀਬ 20 ਲੋਕਾਂ ਦੀ ਮੌਤ ਹੋਣ ਅਤੇ 530 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਹਨ।

ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ ਅਨੁਸਾਰ, ਭੂਚਾਲ ਦਾ ਕੇਂਦਰ, ਸ਼ਹਿਰ ਮਜ਼ਾਰ-ਏ-ਸ਼ਰੀਫ ਦੇ ਨੇੜੇ 28 ਕਿਲੋਮੀਟਰ (17.4 ਮੀਲ) ਦੀ ਡੂੰਘਾਈ ‘ਤੇ ਆਇਆ, ਜਿਸਦੀ ਆਬਾਦੀ ਲਗਭਗ 523,000 ਹੈ।

ਸਿਹਤ ਵਿਭਾਗ ਦੇ ਬੁਲਾਰੇ ਸਮੀਮ ਜੋਯੰਦਾ ਨੇ ਦੱਸਿਆ ਕਿ “ਅੱਜ ਸਵੇਰ ਤੱਕ ਕੁੱਲ 260 ਲੋਕ ਜ਼ਖਮੀ ਅਤੇ 10 ਦੀ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀ ਕੀਤਾ ਗਿਆ ਹੈ।”

ਇਸ ਦੌਰਾਨ, ਭੂਚਾਲ ਨੇ ਬਲਖ ਸੂਬੇ ਦੇ ਮਜ਼ਾਰ-ਏ-ਸ਼ਰੀਫ ਦੇ ਪਵਿੱਤਰ ਧਾਰਮਿਕ ਸਥਾਨ ਦਾ ਇੱਕ ਹਿੱਸਾ ਵੀ ਤਬਾਹ ਕਰ ਦਿੱਤਾ ਹੈ।

Leave a Reply

Your email address will not be published. Required fields are marked *