Breaking News
Smart Media Dashmesh Insurance Point

ਦੇਹਰਾਦੂਨ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਭਾਰੀ ਨੁਕਸਾਨ

ਤਪੋਵਨ ਵਿੱਚ ਕਈ ਘਰ ਅਤੇ ਹੋਟਲ ਪਾਣੀ ‘ਚ ਬਹੇ

ਦੇਹਰਾਦੂਨ, 16 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਉਤਰਾਖੰਡ ਦੇ ਦੇਹਰਾਦੂਨ ਵਿੱਚ ਸੋਮਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਬੱਦਲ ਫਟਣ ਨਾਲ ਤਪੋਵਨ ਵਿੱਚ ਕਈ ਘਰ ਡੁੱਬ ਗਏ ਅਤੇ ਸਹਸਤਧਾਰਾ ਅਤੇ ਆਈਟੀ ਪਾਰਕ ਖੇਤਰ ਵਿੱਚ ਭਾਰੀ ਪਾਣੀ ਭਰ ਗਿਆ। ਮੋਹਲੇਧਾਰ ਮੀਂਹ ਕਾਰਨ ਸਹਸਤਰਧਾਰਾ ਨਦੀ ਓਵਰਫਲੋ ਹੋ ਗਈ, ਜਿਸ ਨਾਲ ਮਲਬਾ ਮੁੱਖ ਬਾਜ਼ਾਰ ਖੇਤਰ ਵਿੱਚ ਵੜ ਗਿਆ ਅਤੇ ਕਈ ਘਰਾਂ ਤੇ ਸੰਸਥਾਵਾਂ ਨੂੰ ਨੁਕਸਾਨ ਪੁੱਜਾ ਹੈ। ਇਸ ਦੌਰਾਨ ਸਹਸਤਧਾਰਾ ਰੋਡ ‘ਤੇ ਕਈ ਘਰਾਂ, ਹੋਟਲਾਂ, ਦੁਕਾਨਾਂ ਅਤੇ ਵਪਾਰਕ ਢਾਂਚਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਦੋ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਕਿਹਾ ਕਿ ਦੇਹਰਾਦੂਨ ਦੇ ਸਹਸਤਧਾਰਾ ਵਿੱਚ ਭਾਰੀ ਮੀਂਹ ਕਾਰਨ ਕੁਝ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।

ਸ੍ਰੀ ਧਾਮੀ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ ਅਤੇ ਸਥਿਤੀ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ।

Leave a Reply

Your email address will not be published. Required fields are marked *