Breaking News
Smart Media Dashmesh Insurance Point

T-20 WC 2026: ICC ਨੇ ਬੰਗਲਾਦੇਸ਼ ਨੂੰ ਕੀਤਾ ਬਾਹਰ, ਹੁਣ ਖੇਡੇਗਾ ਸਕਾਟਲੈਂਡ

ਨਵੀਂ ਦਿੱਲੀ, 24 ਜਨਵਰੀ, ਪੰਜਾਬੀ ਦੁਨੀਆ ਬਿਊਰੋ:

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੂੰ ਅਧਿਕਾਰਤ ਤੌਰ ‘ਤੇ ਸੂਚਿਤ ਕੀਤਾ ਹੈ ਕਿ ਆਉਣ ਵਾਲੇ T-20 ਵਿਸ਼ਵ ਕੱਪ 2026 ਵਿੱਚ ਉਸਦੀ ਥਾਂ ‘ਤੇ ਹੁਣ ਸਕਾਟਲੈਂਡ ਖੇਡੇਗਾ। ਦੱਸਣਯੋਗ ਹੈ ਕਿ ਬੰਗਲਾਦੇਸ਼ ਨੇ IPL ਤੋਂ ਮੁਸਤਫਿਜ਼ੁਰ ਰਹਿਮਾਨ ਨੂੰ ਬਾਹਰ ਕਰਨ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਪਤਾ ਲੱਗਾ ਹੈ ਕਿ ਚੇਅਰਮੈਨ ਜੈ ਸ਼ਾਹ ਸਮੇਤ ਆਈਸੀਸੀ ਦੇ ਸੀਨੀਅਰ ਅਧਿਕਾਰੀ ਸ਼ੁੱਕਰਵਾਰ ਨੂੰ ਦੁਬਈ ਵਿੱਚ ਸਨ ਅਤੇ ਬੀਸੀਬੀ ਦੇ ਚੇਅਰਮੈਨ ਅਮੀਨੁਲ ਇਸਲਾਮ ਬੁਲਬੁਲ ਨੂੰ ਦੇਰ ਸ਼ਾਮ ਇੱਕ ਈਮੇਲ ਭੇਜਿਆ ਗਿਆ ਸੀ, ਜਿਸ ਵਿੱਚ ਆਈਸੀਸੀ ਦੇ ਫੈਸਲੇ ਬਾਰੇ ਜਾਣੂੰ ਕਰਵਾਇਆ ਗਿਆ ਸੀ।

Leave a Reply

Your email address will not be published. Required fields are marked *