Breaking News
Smart Media Dashmesh Insurance Point

SHO ਦੀ ਸੜਕ ਹਾਦਸੇ ‘ਚ ਹੋਈ ਮੌਤ

ਲੁਧਿਆਣਾ, 7 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਇਕ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬ ਪੁਲਿਸ ਦੇ ਇੱਕ ਐਸ.ਐਚ.ਓ. ਦਵਿੰਦਰਪਾਲ ਸਿੰਘ ਦੀ ਮੌਤ ਹੋ ਗਈ ਹੈ। ਇਹ ਹਾਦਸਾ ਅਮਲੋਹ ਰੋਡ ’ਤੇ ਵਾਪਰਿਆ। ਐਸ.ਐਚ.ਓ. ਇਨੋਵਾ ਕਾਰ ’ਚ ਸਵਾਰ ਸੀ ਅਤੇ ਘਰ ਵਾਪਸ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ। ਰਸਤੇ ਵਿੱਚ, ਅਚਾਨਕ ਕਾਰ ਦਾ ਸੰਤੁਲਨ ਖਰਾਬ ਹੋਣ ਕਾਰਨ ਅੱਗੇ ਚਲਦੇ ਟਰੱਕ ਨਾਲ ਟਕਰਾ ਗਈ। ਹਾਦਸੇ ਦੌਰਾਨ ਗੱਡੀ ਦੇ ਫਰੰਟ ਸੀਟ ਵਾਲੇ ਏਅਰਬੈਗ ਤੁਰੰਤ ਖੁਲ ਗਏ, ਪਰ ਦਵਿੰਦਰਪਾਲ ਸਿੰਘ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਹਾਦਸਾ ਇੰਨਾ ਭਿਆਨਕ ਸੀ ਕਿ ਉਹਨਾਂ ਨੇ ਮੌਕੇ ’ਤੇ ਹੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਉਹਨਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਫਿਲਹਾਲ ਮ੍ਰਿਤਕ ਦੇ ਸ਼ਰੀਰ ਨੂੰ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ।

Leave a Reply

Your email address will not be published. Required fields are marked *