Breaking News
Smart Media Dashmesh Insurance Point

ਕਾਮੇਡੀਅਨ ਕਪਿਲ ਸ਼ਰਮਾ ਦੇ ਸਰੀ ਸਥਿਤ ਕੈਫੇ ‘ਤੇ ਮੁੜ ਗੋਲੀਬਾਰੀ

ਸਰੀ (ਕੈਨੇਡਾ), 7 ਅਗਸਤ, ਪੰਜਾਬੀ ਦੁਨੀਆ ਬਿਊਰੋ :

ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਵੀਰਵਾਰ ਨੂੰ ਇੱਕ ਵਾਰ ਫਿਰ ਹਮਲਾ ਕਰਦਿਆਂ ਗੋਲੀਆਂ ਚਲਾਈਆਂ ਗਈਆਂ ਹਨ।

ਸੂਤਰਾਂ ਅਨੁਸਾਰ, 85 ਐਵੇਨਿਊ ਅਤੇ ਸਕਾਟ ਰੋਡ ਦੇ ਚੌਰਾਹੇ ‘ਤੇ ਸਥਿਤ ਕੇਏਪੀ’ਜ਼ ਕੈਫੇ ‘ਤੇ ਸਵੇਰੇ 4:30 ਵਜੇ ਦੇ ਕਰੀਬ ਹਮਲਾ ਕੀਤਾ ਗਿਆ ਪਰ ਇਸ ਘਟਨਾ ਵਿੱਚ ਕਿਸੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਸਥਾਨਕ ਲੋਕਾਂ ਨੇ ਸਵੇਰੇ 4:35 ਵਜੇ, 6-7 ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦੇਣ ਦੀ ਗੱਲ ਕਹੀ ਹੈ।

ਸੋਸ਼ਲ ਮੀਡੀਆ ‘ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਕਥਿਤ ਦਾਅਵਾ ਕਰਨ ਵਾਲੇ ਗੈਂਗਸਟਰ ਗੋਲਡੀ ਢਿੱਲੋਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਅਣ-ਪ੍ਰਮਾਣਿਤ ਪੋਸਟ ਵਿੱਚ ਲਿਖਿਆ, “ਜੈ ਸ਼੍ਰੀ ਰਾਮ। ਸਤਿ ਸ਼੍ਰੀ ਅਕਾਲ, ਸਾਰੇ ਭਰਾਵਾਂ ਨੂੰ ਰਾਮ ਰਾਮ। ਅੱਜ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਵਿੱਚ ਹੋਈ ਗੋਲੀਬਾਰੀ ਦਾ ਦਾਅਵਾ ਗੋਲਡੀ ਢਿੱਲੋਂ ਨੇ ਕੀਤਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਅਸੀਂ ਉਸਨੂੰ ਫ਼ੋਨ ਕੀਤਾ ਪਰ ਉਸਨੇ ਫ਼ੋਨ ਦਾ ਜਵਾਬ ਨਹੀਂ ਦਿੱਤਾ, ਇਸ ਲਈ ਸਾਨੂੰ ਕਾਰਵਾਈ ਕਰਨੀ ਪਈ। ਜੇਕਰ ਉਹ ਫਿਰ ਵੀ ਜਵਾਬ ਨਹੀਂ ਦਿੰਦਾ ਹੈ, ਤਾਂ ਅਸੀਂ ਜਲਦੀ ਹੀ ਮੁੰਬਈ ਵਿੱਚ ਅਗਲੀ ਕਾਰਵਾਈ ਕਰਾਂਗੇ।” ਸਥਾਨਕ ਪੁਲਿਸ ਨੇ ਅਜੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ।

ਦੱਸਣਯੋਗ ਹੈ ਕਿ ਬੀਤੀ 10 ਜੁਲਾਈ ਨੂੰ, ਸਵੇਰੇ 1:50 ਵਜੇ ਦੇ ਕਰੀਬ, ਕੈਪਸ ਕੈਫੇ ‘ਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਕੈਫੇ ਦੀਆਂ ਖਿੜਕੀਆਂ ਵਿੱਚ ਘੱਟੋ-ਘੱਟ ਨੌਂ ਤੋਂ ਬਾਰਾਂ ਗੋਲੀਆਂ ਦੇ ਨਿਸ਼ਾਨ ਦਿਖਾਈ ਦਿੱਤੇ ਸਨ। ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।

Leave a Reply

Your email address will not be published. Required fields are marked *