Breaking News
Smart Media Dashmesh Insurance Point

ਚੱਲਦੀ ਲੋਕਲ ਟ੍ਰੇਨ ਤੋਂ ਡਿੱਗਣ ਕਾਰਨ 5 ਯਾਤਰੀਆਂ ਦੀ ਮੌਤ, ਕਈ ਜ਼ਖਮੀ

ਮੁੰਬਈ, 9 ਜੂਨ, ਪੰਜਾਬੀ ਦੁਨੀਆ ਬਿਊਰੋ:

ਸੋਮਵਾਰ ਸਵੇਰੇ ਜ਼ਿਲ੍ਹਾ ਠਾਣੇ ਦੇ ਮੁੰਬਰਾ ਰੇਲਵੇ ਸਟੇਸ਼ਨ ਨੇੜੇ ਲਗਭਗ 12 ਯਾਤਰੀਆਂ ਦੇ ਚੱਲਦੀ ਲੋਕਲ ਰੇਲਗੱਡੀ ਤੋਂ ਡਿੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਹ ਘਟਨਾ ਸਵੇਰੇ ਕਰੀਬ 9.00 ਵਜੇ ਦੀ ਦੱਸੀ ਜਾ ਰਹੀ ਹੈ। 

ਕੇਂਦਰੀ ਰੇਲਵੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਤੋਂ ਸ਼ੁਰੂ ਹੋਈ ਕਸਾਰਾ ਜਾਣ ਵਾਲੀ ਲੋਕਲ ਰੇਲਗੱਡੀ ਦੀਵਾ-ਮੁੰਬਰਾ ਇਲਾਕੇ ਵਿੱਚੋਂ ਲੰਘ ਰਹੀ ਸੀ। ਇਸ ਰੇਲਗੱਡੀ ਦੇ ਫੁੱਟਬੋਰਡ ਨਾਲ ਲਟਕ ਰਹੇ ਯਾਤਰੀ CSMT ਵੱਲ ਦੂਜੇ ਟਰੈਕ ‘ਤੇ ਜਾ ਰਹੀ ਇੱਕ ਹੋਰ ਰੇਲਗੱਡੀ ਨਾਲ ਲਟਕ ਰਹੇ ਯਾਤਰੀਆਂ ਨਾਲ ਟਕਰਾ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਮੁੰਬਰਾ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਅਨਿਲ ਸ਼ਿੰਦੇ ਨੇ ਕਿਹਾ, “ਇਹ ਹਾਦਸਾ ਸਵੇਰੇ 9 ਵਜੇ ਦੇ ਕਰੀਬ ਹੋਇਆ ਅਤੇ ਅਸੀਂ ਮੌਕੇ ‘ਤੇ ਪਹੁੰਚੇ ਤਾਂ ਲਗਭਗ 7 ਲੋਕ ਜ਼ਖਮੀ ਹੋਏ ਅਤੇ ਘੱਟੋ-ਘੱਟ ਪੰਜ ਦੀ ਮੌਤ ਦੀ ਪੁਸ਼ਟੀ ਹੋਈ। ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਫਿਰ ਨੇੜਲੇ ਛਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ, ਕਲਵਾ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਚਾਰ ਜ਼ਖਮੀ ਖੁਦ ਜੁਪੀਟਰ ਹਸਪਤਾਲ ਸਿਫਟ ਕੀਤਾ ਗਿਆ।

ਇਸ ਹਾਦਸੇ ਤੋਂ ਬਾਅਦ, ਰੇਲਵੇ ਬੋਰਡ ਨੇ ਫੈਸਲਾ ਕੀਤਾ ਹੈ ਕਿ ਮੁੰਬਈ ਉਪਨਗਰੀ ਖੇਤਰ ਲਈ ਬਣਾਈਆਂ ਜਾ ਰਹੀਆਂ ਸਾਰੀਆਂ ਰੇਲਗੱਡੀਆਂ ਵਿੱਚ ਆਟੋਮੈਟਿਕ ਦਰਵਾਜ਼ੇ ਬੰਦ ਕਰਨ ਦੀ ਸਹੂਲਤ ਹੋਵੇਗੀ ਅਤੇ ਸੇਵਾ ਵਿੱਚ ਮੌਜੂਦਾ ਰੇਕਾਂ ਨੂੰ ਵੀ ਦੁਬਾਰਾ ਡਿਜ਼ਾਈਨ ਕੀਤਾ ਜਾਵੇਗਾ।

Leave a Reply

Your email address will not be published. Required fields are marked *