Breaking News
Smart Media Dashmesh Insurance Point

ਦਿੱਲੀ ‘ਚ ਜ਼ਬਰਦਸਤ ਤੂਫਾਨ ਅਤੇ ਤੇਜ਼ ਬਾਰਸ਼ ਕਾਰਨ ਜਨਜੀਵਨ ਪ੍ਰਭਾਵਿਤ

ਨਵੀਂ ਦਿੱਲੀ, 22 ਮਈ, ਪੰਜਾਬੀ ਦੁਨੀਆ ਬਿਊਰੋ:

ਬੁੱਧਵਾਰ ਸ਼ਾਮ, ਦਿੱਲੀ-ਐਨਸੀਆਰ ਇਲਾਕੇ ਵਿੱਚ ਜ਼ਬਰਦਸਤ ਧੂੜ ਭਰੀ ਹਨੇਰੀ ਆਈ, ਜਿਸ ਨਾਲ 79 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ, ਇਸ ਤੋਂ ਬਾਅਦ ਭਾਰੀ ਬਾਰਿਸ਼, ਆਸਮਾਨੀ ਬਿਜਲੀ ਗਰਜਣ ਅਤੇ ਗੜੇਮਾਰੀ ਤੋਂ ਬਾਅਦ ਆਮ ਲੋਕਾਂ ਨੂੰ ਅੰਤਾਂ ਦੀ ਪੈ ਰਹੀ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ।

ਅਚਾਨਕ ਮੌਸਮ ਵਿੱਚ ਆਈ ਤਬਦੀਲੀ ਕਾਰਨ ਆਵਾਜਾਈ ਵਿੱਚ ਵਿਘਨ ਪਿਆ, ਕਈ ਦਰੱਖਤ ਜੜ੍ਹੋਂ ਉੱਖੜ ਗਏ ਅਤੇ ਰਾਜਧਾਨੀ ਅਤੇ ਨੋਇਡਾ ਅਤੇ ਗਾਜ਼ੀਆਬਾਦ ਸਮੇਤ ਨੇੜਲੇ ਖੇਤਰਾਂ ਵਿੱਚ ਸੜਕਾਂ ‘ਤੇ ਪਾਣੀ ਭਰ ਗਿਆ। ਸੂਤਰਾਂ ਮੁਤਾਬਕ ਦਿੱਲੀ ਵਿੱਚ ਅਜਿਹਾ ਤੂਫਾਨ ਕਦੇ ਨਹੀਂ ਦੇਖਿਆ ਗਿਆ।

ਭਾਰਤੀ ਮੌਸਮ ਵਿਭਾਗ (IMD) ਨੇ ਤੂਫਾਨ ਦਾ ਕਾਰਨ ਹਰਿਆਣਾ ਉੱਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਦੱਸਿਆ, ਜਿਸ ਕਾਰਨ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੋਵਾਂ ਤੋਂ ਨਮੀ ਆ ਰਹੀ ਸੀ ਅਤੇ ਇਸ ਖੇਤਰ ਲਈ ਰੈਡ ਅਲਰਟ ਜਾਰੀ ਕੀਤਾ।

Leave a Reply

Your email address will not be published. Required fields are marked *