Breaking News
Smart Media Dashmesh Insurance Point

ਨੈਨਰ ਨਾਗੇਂਦਰਨ ਹੋਣਗੇ ਤਾਮਿਲਨਾਡੂ ਭਾਜਪਾ ਦੇ ਨਵੇਂ ਸੂਬਾ ਪ੍ਰਧਾਨ!

ਤਾਮਿਲਨਾਡੂ, 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਤਾਮਿਲਨਾਡੂ ਰਾਜ ਵਿੱਚ ਨੈਨਰ ਨਾਗੇਂਦਰਨ, ਭਾਜਪਾ ਦੇ ਨਵੇਂ ਸੂਬਾ ਪ੍ਰਧਾਨ ਹੋਣਗੇ। ਬੁੱਧਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਇਰ ਕਰਨ ਵਾਲੇ ਨਗੇਂਦਰਨ ਇਕਲੌਤੇ ਵਿਅਕਤੀ ਸਨ, ਜਿਸ ਕਰਕੇ ਇਸ ਉਚ ਅਹੁਦੇ ਲਈ ਉਹਨਾਂ ਦੇ ਚੁਣੇ ਜਾਣਾ ਤੈਅ ਹੈ।

ਇਸ ਅਹਿਮ ਅਹੁਦੇ ਲਈ ਨੈਨਰ ਨਾਗੇਂਦਰਨ ਦੇ ਨਾਮ ਦਾ ਪ੍ਰਸਤਾਵ ਮੌਜੂਦਾ ਪਾਰਟੀ ਪ੍ਰਧਾਨ ਕੇ. ਅੰਨਾਮਲਾਈ ਅਤੇ ਹੋਰ ਦੂਜੇ ਸੀਨੀਅਰ ਨੇਤਾਵਾਂ ਨੇ ਰੱਖਿਆ।

ਦੱਸਣਯੋਗ ਹੈ ਕਿ ਤਿਰੂਨੇਲਵੇਲੀ ਤੋਂ ਭਾਜਪਾ ਵਿਧਾਇਕ ਨਾਗੇਂਦਰਨ ਦਾ AIADMK ਵਿਚ ਰਾਜਸੀ ਪਿਛੋਕੜ ਰਿਹਾ ਹੈ। ਤਾਮਿਲਨਾਡੂ ਭਾਜਪਾ ਦੀ ਅਗਵਾਈ ਕਰਨ ਲਈ ਉਹਨਾਂ ਦੀ ਨਿਯੁਕਤੀ ਉਸੇ ਸਮੇਂ ਆਈ ਹੈ, ਜਦੋਂ ਭਾਰਤੀ ਜਨਤਾ ਪਾਰਟੀ, AIADMK ਨਾਲ ਆਪਣੇ ਗੱਠਜੋੜ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *