Breaking News
Smart Media Dashmesh Insurance Point

ਮੱਧ ਪ੍ਰਦੇਸ਼: ਟਰੱਕ ‘ਚੋਂ 11 ਕਰੋੜ ਰੁਪਏ ਦੇ 1500 ਆਈਫੋਨ ਚੋਰੀ

ਸਾਗਰ, 1 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਮੱਧ ਪ੍ਰਦੇਸ਼ ਦੇ ਸਾਗਰ ਵਿੱਚ ਇੱਕ ਕੰਟੇਨਰ ਟਰੱਕ ਵਿੱਚੋਂ 11 ਕਰੋੜ ਰੁਪਏ ਦੇ ਕਰੀਬ 1,500 ਆਈਫੋਨ ਚੋਰੀ ਹੋ ਗਏ। ਇਸ ਲਾਪਰਵਾਹੀ ਕਾਰਨ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।

ਐਡੀਸ਼ਨਲ ਸੁਪਰਡੈਂਟ ਆਫ ਪੁਲਿਸ ਸੰਜੇ ਉਈਕੇ ਨੇ ਦੱਸਿਆ ਕਿ 15 ਅਗਸਤ ਨੂੰ ਟਰੱਕ ਡਰਾਈਵਰ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਕੰਟੇਨਰ ਹਰਿਆਣਾ ਦੇ ਗੁਰੂਗ੍ਰਾਮ ਤੋਂ ਚੇਨਈ ਜਾ ਰਿਹਾ ਸੀ। ਆਈਫੋਨਾਂ ਦੀ ਲੁੱਟ ਦੀ ਵਾਰਦਾਤ ਉਦੋਂ ਵਾਪਰੀ ਜਦੋਂ ਟਰੱਕ ਨਰਸਿੰਘਪੁਰ ਜ਼ਿਲ੍ਹੇ ਵਿੱਚ ਪਹੁੰਚਿਆ ਸੀ।

ਸੁਪਰਡੈਂਟ ਉਈਕੇ ਨੇ ਕਿਹਾ ਕਿ ਮੁਢਲੀ ਜਾਂਚ ਪੂਰੀ ਹੋਣ ਤੋਂ ਬਾਅਦ ਜਲਦੀ ਹੀ ਕੇਸ ਦਰਜ ਕੀਤਾ ਜਾਵੇਗਾ।

Leave a Reply

Your email address will not be published. Required fields are marked *