Breaking News
Smart Media Dashmesh Mohali Walk Smart Media Insurance Point Hardev Singh Ubha

ਮਹਾਰਾਸ਼ਟਰ: ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ

ਸਾਂਗਲੀ, 29 ਮਈ, ਪੰਜਾਬੀ ਦੁਨੀਆ ਬਿਊਰੋ :

ਤਾਸਗਾਂਵ ਤਹਿਸੀਲ ਦੇ ਚਿਚਾਨੀ ਤਾਸਗਾਂਵ-ਮਨੇਰਾਜੂਰੀ ਰੋਡ ‘ਤੇ ਬੁੱਧਵਾਰ ਤੜਕੇ ਹੋਏ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।

ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਦੇ ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਅੱਜ ਤੜਕੇ ਜ਼ਿਲੇ ਦੇ ਤਾਸਗਾਂਵ-ਮਨੇਰਾਜੁਰੀ ਰੋਡ ‘ਤੇ ਉਸ ਸਮੇਂ ਵਾਪਰੀ ਜਦੋਂ ਇਕ ਹੀ ਪਰਿਵਾਰ ਦੇ ਮੈਂਬਰ ਕਾਵਥੇ-ਮਹਾਂਕਾਲ ਤਹਿਸੀਲ ਦੇ ਇਕ ਰਿਸ਼ਤੇਦਾਰ ਦੇ ਜਨਮ ਦਿਨ ‘ਤੇ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤ ਰਹੇ ਸਨ।

ਇਸੇ ਦੌਰਾਨ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਤਾਸਰੀ ਨਹਿਰ ਵਿੱਚ ਜਾ ਡਿੱਗੀ।

Leave a Reply

Your email address will not be published. Required fields are marked *