Breaking News
Dashmesh GS Electricals Smart Media Insurance Point Tav Prasad

ਸਕੂਲ ਸਿੱਖਿਆ ਵਿਭਾਗ ਨੇ 8 ਲੈਕਚਰਾਰਾਂ ਨੂੰ ਡੀਬਾਰ ਕੀਤਾ

ਮੋਹਾਲੀ, 30 ਮਈ, ਪੰਜਾਬੀ ਦੁਨੀਆ ਬਿਊਰੋ :

ਸਕੂਲ ਸਿੱਖਿਆ ਵਿਭਾਗ ਵੱਲੋਂ 8 ਲੈਕਚਰਾਰਾਂ ਨੂੰ ਡੀਬਾਰ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਸਾਂਝੀ ਸੀਨੀਆਰਤਾ ਸੂਚੀ ਦੇ ਆਧਾਰ ‘ਤੇ ਮਾਸਟਰ/ਮਿਸਟ੍ਰੈਸ ਕਾਡਰ ਤੋਂ ਲੈਕਚਰਾਰ ਵੱਖ-ਵੱਖ ਵਿਸ਼ਿਆਂ ਵਿੱਚ ਆਰਜੀ ਤੌਰ ਤੇ ਪੱਦਉਨਤੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਪਦਉਨਤ ਹੋਏ ਕਰਮਚਾਰੀਆਂ ਵਿਚੋਂ ਸਟੇਸ਼ਨ ਚੋਣ ਉਪਰੰਤ ਅਲਾਟ ਕੀਤੇ ਗਏ ਸਟੇਸ਼ਨਾਂ ‘ਤੇ ਹਾਜਰ ਨਾ ਹੋਣ ਕਾਰਨ ਅਤੇ ਤਰੱਕੀ ਲੈਣ ਤੋਂ ਇਨਕਾਰੀ ਸਬੰਧੀ ਪ੍ਰਾਪਤ ਪ੍ਰਤੀਬੇਨਤੀਆਂ ਆਦਿ ਕਾਰਨਾਂ ਕਰਕੇ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਬਤੌਰ ਪਦਉਨਤ ਹੋਏ ਲੈਕਚਰਾਰਾਂ ਨੂੰ 2 ਸਾਲ ਲਈ ਡੀਬਾਰ ਕੀਤਾ ਗਿਆ ਹੈ।

Leave a Reply

Your email address will not be published. Required fields are marked *