Breaking News
Smart Media Dashmesh Insurance Point

ਹੋਮੀ ਭਾਭਾ ਕੈਂਸਰ ਹਸਪਤਾਲ ਪੰਜਾਬ ਨੇ NABL ਮਾਨਤਾ ਪ੍ਰਾਪਤ ਕੀਤੀ

ਮੋਹਾਲੀ, 15 ਮਈ, ਪੰਜਾਬੀ ਦੁਨੀਆ ਬਿਊਰੋ:

ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਪੰਜਾਬ ਨੇ ਆਪਣੀਆਂ ਮੈਡੀਕਲ ਪ੍ਰਯੋਗਸ਼ਾਲਾਵਾਂ ਲਈ ਨੈਸ਼ਨਲ ਐਕ੍ਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼ (NABL) ਤੋਂ ਮਾਨਤਾ ਪ੍ਰਾਪਤ ਕਰਕੇ ਇਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ ਹੈ। ਇਹ ਮਾਨਤਾ ਹਸਪਤਾਲ ਦੀ ਸਹੀ, ਭਰੋਸੇਮੰਦ ਅਤੇ ਉੱਚ-ਗੁਣਵੱਤਾ ਵਾਲੀਆਂ ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।

ਜ਼ਿਕਰਯੋਗ ਹੈ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਪੰਜਾਬ ਨੂੰ ਮਾਈਕਰੋਬਾਇਓਲੋਜੀ, ਹਿਸਟੋਪੈਥੋਲੋਜੀ, ਸਾਇਟੋਲੋਜੀ, ਹੇਮਾਟੋਲੋਜੀ, ਕਲੀਨਿਕਲ ਬਾਇਓਕੈਮਿਸਟਰੀ ਅਤੇ ਕਲੀਨਿਕਲ ਪੈਥੋਲੋਜੀ ਵਿਸ਼ਿਆਂ ਵਿੱਚ NABL ਮਾਨਤਾ ਪ੍ਰਾਪਤ ਹੋਈ ਹੈ, ਜੋ ਕਿ ਕੁੱਲ 127 ਜਾਂਚਾਂ ਨੂੰ ਕਵਰ ਕਰਦੀ ਹੈ।ਡਾਇਰੈਕਟਰ ਡਾ. ਅਸ਼ੀਸ਼ ਗੁਲੀਆ ਨੇ ਕਿਹਾ, ‘‘ਇਹ ਮਾਨਤਾ ਮਰੀਜ਼ਾਂ ਦੀ ਦੇਖਭਾਲ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਦੇ ਟੀਮ ਦੇ ਸਮਰਪਣ ਅਤੇ ਸਖ਼ਤ ਮਿਹਨਤ ਦਾ ਪ੍ਰਮਾਣ ਹੈ। ਇਹ ਸਹੀ ਅਤੇ ਸਮੇਂ ਸਿਰ ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ, ਜੋ ਕਿ ਪ੍ਰਭਾਵਸ਼ਾਲੀ ਕੈਂਸਰ ਪ੍ਰਬੰਧਨ ਲਈ ਮਹੱਤਵਪੂਰਨ ਹਨ।’’

ਪਰਮਾਣੂ ਊਰਜਾ ਵਿਭਾਗ ਅਧੀਨ ਇੱਕ ਸਹਾਇਤਾ ਪ੍ਰਾਪਤ ਸੰਸਥਾ, ਟਾਟਾ ਮੈਮੋਰੀਅਲ ਸੈਂਟਰ ਦੀ ਅਗਵਾਈ ਹੇਠ ਸਥਾਪਿਤ HBCH&RC, ਪੰਜਾਬ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਅਗਸਤ, 2022 ਨੂੰ ਕੀਤਾ ਸੀ। ਇਹ ਹਸਪਤਾਲ ਖੇਤਰ ਵਿਚ ਕੈਂਸਰ ਦੇ ਇਲਾਜ ਅਤੇ ਖੋਜ ਵਿਚ ਵੱਡੇ ਪੱਧਰ ’ਤੇ ਸੇਵਾਵਾਂ ਨਿਭਾਅ ਰਹੀ ਹੈ, ਜਿਸ ਦਾ ਪੰਜਾਬ ਨਾਲ ਲੱਗਦੇ ਸੂਬਿਆਂ ਨੂੰ ਵੱਡਾ ਲਾਭ ਮਿਲ ਰਿਹਾ ਹੈ।

Leave a Reply

Your email address will not be published. Required fields are marked *