Breaking News
Smart Media Dashmesh Mohali Walk Smart Media Insurance Point Hardev Singh Ubha

12ਵਾਂ ਡਾ: ਅਮਰਜੀਤ ਸਿੰਘ ਖਹਿਰਾ ਯਾਦਗਾਰੀ ਸਲਾਨਾ ਖੇਡਾਂ ਦਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ

ਮੋਹਾਲੀ, 4 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ 12ਵਾਂ ਡਾ: ਅਮਰਜੀਤ ਸਿੰਘ ਖਹਿਰਾ ਯਾਦਗਾਰੀ ਸਲਾਨਾ ਖੇਡਾਂ ਦਾ ਇਨਾਮ ਵੰਡ ਸਮਾਰੋਹ ਫੇਜ਼-7 ਦੇ ਕਮਿਊਨਿਟੀ ਸੈਂਟਰ ਮੋਹਾਲੀ ਵਿਖੇ ਧੂਮ ਧਾਮ ਨਾਲ ਨੇਪਰੇ ਚੜਿਆ। ਇਸ ਮੌਕੇ ਲਾਇਨ ਏ ਐਸ ਚੀਮਾ ਡਾਇਰੈਕਟਰ ਚੀਮਾ ਬੋਆਇਲਰ ਅਤੇ ਚੇਅਰਮੈਨ ਪੰਜਾਬ ਫਿਲਮ ਸਿਟੀ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ, ਮੀਤ ਪ੍ਰਧਾਨ ਜਰਨੈਲ ਸਿੰਘ, ਆਰ ਪੀ ਸਿੰਘ ਵਿੱਗ ਅਤੇ ਹਰਿੰਦਰ ਹੈਰੀ ਵਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਨੂੰ ਕਿਹਾ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਐਮ ਐਸ ਸੀ ਏ ਵੱਲੋਂ 25 ਅਕਤੂਬਰ ਤੋਂ 9 ਨਵੰਬਰ ਤੱਕ ਚੱਲਣ ਵਾਲੀਆਂ ਖੇਡਾਂ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਾਫੀ ਉਤਸ਼ਾਹ ਨਾਲ ਹਿੱਸਾ ਪਾਇਆ। ਇਸ ਦੌਰਾਨ ਅਥਲੈਟਿਕਸ, ਟੇਬਲ ਟੈਨਿਸ, ਕੈਰਮ ਬੋਰਡ, ਸਡੂਕੋ, ਮੈਥਡੂਕੋ, ਕਰੋਕੇ, ਟੈਨਿਸ, ਕਾਰਡਜ਼ ਅਤੇ ਚੈਸ ਦੇ ਖਿਡਾਰੀਆਂ ਵੱਲੋਂ ਵੱਖ ਵੱਖ ਖੇਡਾਂ ਵਿੱਚ ਭਾਗ ਲੈਂਦਿਆਂ ਕਈ ਇਨਾਮ ਹਾਸਲ ਕੀਤੇ ।

ਇਸ ਮੌਕੇ ਐਸੋਸੀਏਸ਼ਨ ਦੇ ਚੀਫ ਕਨਵੀਨਰ (ਖੇਡਾਂ) ਹਰਜਿੰਦਰ ਸਿੰਘ ਅਤੇ ਜੋਇੰਟ ਕਨਵੀਨਰ ਗੁਰਦੀਪ ਸਿੰਘ ਨੇ ਦੱਸਿਆ ਕਿ ਵੱਖ ਵੱਖ ਖੇਡਾਂ ਵਿੱਚ ਤਕਰੀਬਨ 95 ਖਿਡਾਰੀਆਂ ਨੇ ਭਾਗ ਲਿਆ ਜਿਹਨਾਂ ਵਿੱਚ ਤਕਰੀਬਨ 20 ਮਹਿਲਾਂ ਖਿਡਾਰਨ ਵੀ ਸਨ। ਜਿਹਨਾਂ ਨੂੰ ਉਮਰ ਦੇ ਦੋ ਹਿੱਸਿਆਂ ਵਿੱਚ 60+ ਅਤੇ 75+ ਵਿਚ ਵੰਡਿਆ ਗਿਆ। ਖਿਡਾਰੀਆਂ ਵੱਲੋਂ ਤਕਰੀਬਨ 88 ਇਨਾਮ ਹਾਸਲ ਕੀਤੇ ਗਏ। ਮੁਖ ਮਹਿਮਾਨ ਏ ਐਸ ਚੀਮਾ ਵਲੋਂ ਜਿਥੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਇਨਾਮ ਵੰਡੇ । ਇਹ ਸਾਰੇ ਇਨਾਮ ਮੁਖ ਮਹਿਮਾਨ ਵੱਲੋਂ ਸਪਾਂਸਰ ਕੀਤੇ ਗਏ।

ਇਸ ਮੌਕੇ ਗੁਰਦੀਪ ਸਿੰਘ ਅਤੇ ਕੇ ਬੀ ਐਸ ਗੁਲਾਟੀ ਨੂੰ ਪੁਰਸ਼ਾ ਦੇ ਵਰਗ ਵਿਚੋ ਅਤੇ ਸ਼੍ਰੀਮਤੀ ਰਜਿੰਦਰ ਕੌਰ ਨੂੰ ਇਸਤਰੀ ਵਰਗ ਵਿੱਚੋ ਉਤੱਮ ਖਿਡਾਰੀ ਐਲਾਨਿਆ ਗਿਆ। ਇਸ ਤੋਂ ਇਲਾਵਾ ਪੁਰਸ਼ਾ ਵਿਚੋ ਇਹਨਾਂ ਖੇਡਾਂ ਵਿੱਚ ਭਾਗ ਲੈਂਦਿਆਂ ਗੁਰਦੀਪ ਸਿੰਘ ਅਤੇ ਕੇ ਬੀ ਐਸ ਗੁਲਾਟੀ ਵਲੋਂ 7-7 ਇਸੇ ਤਰ੍ਹਾਂ ਹਰਕੀਰਤ ਸਿੰਘ ਅਤੇ ਹਰਜਿੰਦਰ ਸਿੰਘ ਵੱਲੋਂ 5-5 ਖੇਡਾ ਵਿਚ ਜਿਤ ਹਾਸਲ ਕੀਤੀ, ਉਥੇ ਹੀ ਇਸਤਰੀਆਂ ਵਿਚੋਂ ਰਜਿੰਦਰ ਕੌਰ ਵੱਲੋਂ ਤਿੰਨ ਖੇਡਾਂ ਵਿੱਚ ਜਿੱਤ ਹਾਸਲ ਕੀਤੀ।

ਇਸ ਤੋਂ ਇਲਾਵਾ ਸੁਪਰ ਸੀਨੀਅਰ ਵਜੋਂ ਖੇਡਦਿਆਂ ਸ੍ਰ ਮਨਜਿੰਦਰ ਸਿੰਘ ਸੋਢੀ, ਸ੍ਰੀਮਤੀ ਹਰਮੇਲ ਕੋਰ ਅਤੇ ਸ੍ਰੀਮਤੀ ਕੁਲਦੀਪ ਕੌਰ ਬਰਾੜ ਦਾ ਵਿਸ਼ੇਸ਼ ਸਨਮਾਨ* ਕੀਤਾ ਗਿਆ। ਇਸ ਉਪਰੰਤ ਨੈਸ਼ਨਲ ਖਿਡਾਰੀ ਮੁਕੇਸ਼ ਖੰਨਾ, ਕਮਲਜੀਤ ਗਰੋਵਰ, ਗੁਰਿੰਦਰ ਸਿੰਘ, ਸ਼੍ਰੀਮਤੀ ਰਾਜ ਬਾਜਵਾ, ਉਸ਼ਾ ਸ਼ਰਮਾ, ਐਸ ਕੇ ਗਿੱਲ ਅਤੇ ਰਾਜਪ੍ਰੀਤ ਕੋਰ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਐਮ ਐਸ ਸੀ ਏ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਵੱਲੋਂ ਇਨਾਮ ਜਿੱਤਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਖਿਡਾਰੀਆਂ ਵੱਲੋਂ ਖੇਡਾਂ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਉਪਰੰਤ ਡਾ ਜੇ ਐਸ ਰਾਮਗੜ੍ਹੀਆ ਵੱਲੋਂ ਵਧੀਆ ਤਰੀਕੇ ਨਾਲ ਮਹਿਮਾਨ-ਨਿਵਾਜ਼ੀ ਕਰਨ ਦੇ ਇਵਜ਼ ਵਿਚ ਸਨਮਾਨਿਤ ਕੀਤੇ ਗਏ।

ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਐਸ ਐਸ ਬੇਦੀ, ਵਿੱਤ ਸਕੱਤਰ ਜੇ ਐਸ ਰਾਵਲ, ਜੀ ਐਸ ਬਿੰਦਰਾ ਅਤੇ ਆਰ ਪੀ ਸਿੰਘ ਵਿੱਗ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਰਿਫਰੈਸ਼ਮੈਂਟ ਦੀ ਸੇਵਾ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਸ੍ਰ ਜੇ ਐਸ ਚੱਡਾ ਵੱਲੋਂ ਅੱਜ ਆਪਣੇ ਵਿਆਹ ਦੀ ਸਾਲਗਿਰਾ ਦੀ ਖੁਸ਼ੀ ਵਿੱਚ ਕੀਤੀ ਗਈ ਜਿਸ ਨੂੰ ਸ੍ਰੀ ਕੇ ਪੀ ਅਨੰਦ ਅਤੇ ਡਾ ਰਾਮਗੜ੍ਹੀਆ ਵਲੋ ਬੜੇ ਸੁਚੱਜੇ ਢੰਗ ਨਾਲ ਨਿਭਾਉਣ ਵਿੱਚ ਆਪਣਾ ਯੋਗਦਾਨ ਪਾਇਆ।

ਸਟੇਜ ਸੰਚਾਲਕ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਵਲੋਂ ਇਸ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ। ਸਮੂਹ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਮੈਂਬਰਾਂ ਵੱਲੋਂ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਗੀਤ ਗਾਏ ਅਤੇ ਨੱਚਦੇ ਟੱਪਦੇ ਖੁਸ਼ੀਆ ਖੇੜਿਆਂ ਨਾਲ ਇਨਾਮ ਵੰਡ ਸਮਾਰੋਹ ਨੂੰ ਸੰਪੂਰਨ ਕੀਤਾ।

Leave a Reply

Your email address will not be published. Required fields are marked *