Breaking News
Smart Media Dashmesh Mohali Walk Smart Media Insurance Point Hardev Singh Ubha

ਪਟਵਾਰੀ-ਸ਼ਾਹੀ ਗਰੁੱਪ ਨੇ ਮੋਹਾਲੀ ਪ੍ਰੈਸ ਕਲੱਬ ਦੀ ਚੋਣ ਲਈ ਫਾਰਮ ਭਰੇ

ਐਸ.ਏ.ਐਸ. ਨਗਰ, 26 ਮਾਰਚ, ਪੰਜਾਬੀ ਦੁਨੀਆ ਬਿਊਰੋ : 

ਮੋਹਾਲੀ ਪ੍ਰੈਸ ਕਲੱਬ ਦੀ ਚੋਣ ਦੇ ਲਈ ਤਿੰਨ ਮੈਂਬਰੀ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਅੱਜ ਦੁਪਹਿਰ 1 ਵਜੇ ਫਾਰਮ ਭਰਨ ਦਾ ਆਖਰੀ ਸਮਾਂ ਸੀ। ਇਸ ਦੌਰਾਨ ਚੋਣ ਅਧਿਕਾਰੀਆਂ ਕੋਲ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾਏ ਗਏ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਧਰਮਪਾਲ ਉਪਾਸ਼ਕ ਅਤੇ ਕੁਲਵਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਸੁਖਦੇਵ ਸਿੰਘ ਪਟਵਾਰੀ ਤੇ ਗੁਰਮੀਤ ਸਿੰਘ ਸ਼ਾਹੀ ਇਕ ਹੀ ਪੈਨਲ ਵੱਲੋਂ ਨਾਮਜਦਗੀ ਫਾਰਮ ਜਮ੍ਹਾਂ ਕਰਵਾਏ ਗਏ। ਅੱਜ ਦੁਪਹਿਰ 1.00 ਵਜੇ ਫਾਰਮ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਬੰਦ ਹੋ ਗਈ। ਨਾਮਜਾਦਗੀ ਫਾਰਮ ਵਾਪਸ ਲੈਣ ਦਾ ਸਮਾਂ ਕੱਲ੍ਹ 27 ਮਾਰਚ 2024 ਨੂੰ ਬਾਅਦ ਦੁਪਹਿਰ 3 ਵਜੇ ਤੱਕ ਦਾ ਹੋਵੇਗਾ। ਇਸ ਉਪਰੰਤ 4 ਵਜੇ ਤੱਕ ਜਮ੍ਹਾਂ ਹੋਏ ਫਾਰਮਾਂ ਦੀ ਪੜਤਾਲ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਇਕ ਹੀ ਪੈਨਲ ਵੱਲੋਂ ਨਾਮਜ਼ਦਗੀ ਫਾਰਮ ਭਰੇ ਗਏ ਹਨ, ਇਸ ਲਈ ਚੋਣਾਂ ਦਾ ਨਤੀਜਾ ਵੀ ਕੱਲ੍ਹ ਮਿਤੀ 27 ਮਾਰਚ 2024 ਨੂੰ ਬਾਅਦ ਦੁਪਹਿਰ 4 ਵਜੇ ਤੋਂ ਬਾਅਦ ਐਲਾਨ ਕਰ ਦਿੱਤਾ ਜਾਵੇਗਾ।

ਮੋਹਾਲੀ ਪ੍ਰੈਸ ਕਲੱਬ ਦੀ ਚੋਣ ਲਈ ਜਿਨ੍ਹਾਂ ਨੇ ਨਾਮਜ਼ਦਗੀ ਫਾਰਮ ਦਾਖਲ ਕੀਤੇ ਹਨ, ਉਨ੍ਹਾਂ ਵਿੱਚ ਪ੍ਰਧਾਨਗੀ ਲਈ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਰਾਜੀਵ ਤਨੇਜਾ ਤੇ ਧਰਮ ਸਿੰਘ, ਜਥੇਬੰਦਕ ਸਕੱਤਰ ਮੈਡਮ ਨੀਲਮ ਠਾਕੁਰ, ਜੁਆਇੰਟ ਸਕੱਤਰ ਵਿਜੇ ਕੁਮਾਰ ਤੇ ਮਾਇਆ ਰਾਮ ਅਤੇ ਵਿੱਤ ਸਕੱਤਰ ਮਨਜੀਤ ਸਿੰਘ ਚਾਨਾ ਸ਼ਾਮਲ ਹਨ।

Leave a Reply

Your email address will not be published. Required fields are marked *