Breaking News
Smart Media Dashmesh Insurance Point

ਲਾਇਨਜ਼ ਕਲੱਬ ਮੋਹਾਲੀ ਨੇ ਲੀਓ ਕਲੱਬ ਤੇ ਯੂਨਾਈਟਿਡ ਸੁਸਾਇਟੀ ਦੇ ਸਹਿਯੋਗ ਨਾਲ ਫਲ ਅਤੇ ਛਾਂਦਾਰ ਪੌਦੇ ਲਗਾਏ

ਮੋਹਾਲੀ, 23 ਜੁਲਾਈ, ਮਨਜੀਤ ਸਿੰਘ ਚਾਨਾ :

ਅੱਜ ਲਾਇਨਜ਼ ਕਲੱਬ ਮੋਹਾਲੀ ਐਸ ਏ ਐਸ.ਨਗਰ ਰਜਿ: ਵੱਲੋਂ ਲੀਓ ਕਲੱਬ ਮੋਹਾਲੀ ਸਮਾਈਲਿੰਗ ਅਤੇ ਯੂਨਾਈਟਿਡ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਸੈਕਟਰ 68 ਦੇ ਮੈਂਬਰਾਂ ਨਾਲ ਮਿਲ ਕੇ ਸੈਕਟਰ 68 ਮੋਹਾਲੀ ਵਿਖੇ ਨਗਰ ਨਿਗਮ ਮੋਹਾਲੀ ਦੇ ਸਹਿਯੋਗ ਨਾਲ ਲਾਇਨਿਜ਼ਮ ਸਾਲ 2024-25 ਦਾ ਤੀਜਾ ਰੁੱਖ ਲਗਾਉਣ ਦਾ ਪ੍ਰੋਜੈਕਟ ਲਗਾਇਆ ਗਿਆ।

ਲਾਇਨ ਅਮਿਤ ਨਰੂਲਾ ਪ੍ਰਧਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ , ਲਾਇਨ ਰਜਿੰਦਰ ਚੌਹਾਨ ਸਕੱਤਰ, ਲਾਇਨ ਸ਼ਾਮ ਲਾਲ ਗਰਗ, ਲਾਇਨ ਜਸਵਿੰਦਰ ਸਿੰਘ, ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਐਚ ਐਸ ਅਟਵਾਲ, ਲਾਇਨ ਐਨ ਐਸ ਦਾਲਮ, ਲਾਇਨ ਬਲਜਿੰਦਰ ਸਿੰਘ ਤੂਰ, ਲਾਇਨ ਕੇ ਕੇ ਅਗਰਵਾਲ, ਲਾਇਨ ਜਤਿੰਦਰ ਪਾਲ ਸਿੰਘ (ਪ੍ਰਿੰਸ), ਲਾਇਨ ਕੁਲਦੀਪ ਸਿੰਘ, ਲੀਓ ਹਰਦੀਪ ਸਿੰਘ ਅਤੇ ਯੂਨਾਈਟਿਡ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਮੈਂਬਰਾਂ ਦੇ ਇੱਕ ਸਮੂਹ ਨੇ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋ ਕੇ ਸੁਸਾਇਟੀ ਦੇ ਅਹਾਤੇ ਵਿੱਚ 150 ਫਲ, ਫੁੱਲ ਅਤੇ ਛਾਂ ਦਾਰ ਪੌਦੇ ਲਗਾਏ।

ਅੰਤ ਵਿੱਚ ਕਲੱਬ ਦੇ ਪ੍ਰਧਾਨ ਲਾਇਨ ਅਮਿਤ ਨਰੂਲਾ ਨੇ ਆਏ ਹੋਏ ਮੈਂਬਰਾਂ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *