Breaking News
Smart Media Dashmesh Insurance Point

ਅਮਨਜੋਤ ਸਿੰਘ ਸਿੱਧੂ ਬਣਿਆ ਆਸਟਰੇਲੀਆ ਵਿੱਚ ਪਹਿਲਾ ਪੰਜਾਬੀ ਪੁਲੀਸ ਪ੍ਰੋਸਿਕਿਊਟਰ

ਮੋਹਾਲੀ, 23 ਜੂਨ, ਪੰਜਾਬੀ ਦੁਨੀਆ ਬਿਊਰੋ : 

ਭਾਰਤੀ ਮੂਲ ਦੇ ਪੰਜਾਬੀ ਨੌਜਵਾਨ ਅਮਨਜੋਤ ਸਿੰਘ ਸਿੱਧੂ ਨੇ ਦੱਖਣੀ ਆਸਟਰੇਲੀਆ ਵਿਖੇ ਪਹਿਲੇ ਪੁਲੀਸ ਪ੍ਰੋਸਿਕਿਊਟਰ ਬਣ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਆਸਟਰੇਲੀਆ ਦੇ ਸ਼ਹਿਰ ਐਡੀਲੈਂਡ ਵਿਖੇ ਮਾਰਚ 2024 ਵਿੱਚ ਵਕਾਲਤ ਦੀ ਪੜ੍ਹਾਈ ਪੂਰੀ ਕਰਕੇ 17 ਜੂਨ ਨੂੰ ਸਰਕਾਰੀ ਵਕੀਲ ਦਾ ਅਹੁਦਾ ਸੰਭਾਲ ਲਿਆ ਹੈ। 

ਜ਼ਿਕਰਯੋਗ ਹੈ ਕਿ ਅਮਨਜੋਤ ਸਿੰਘ ਸਿੱਧੂ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲਾ ਹੈ ਅਤੇ ਮਾਨਸਾ ਵਿਖੇ ਵਿਆਹਿਆ ਹੋਇਆ ਹੈ। ਅਮਨਜੋਤ ਸਿੰਘ ਸਿੱਧੂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਸੁਪਰਡੰਟ ਮਾਤਾ-ਪਿਤਾ ਰਾਜਪ੍ਰੀਤ ਕੌਰ ਅਤੇ ਹਰਪਾਲ ਸਿੰਘ ਸਿੱਧੂ ਦਾ ਹੋਣਹਾਰ ਪੁੱਤਰ ਹੈ। ਇਥੇ ਹੀ ਬਸ ਨਹੀਂ ਸਗੋਂ ਉਸਦੀ ਮਾਸੀ ਸ੍ਰੀਮਤੀ ਹਰਪ੍ਰੀਤ ਕੌਰ (ਗੱਪੂ), ਜੋ ਕਿ ਸਿੱਖਿਆ ਬੋਰਡ ਵਿੱਚੋਂ ਸੇਵਾਮੁਕਤ ਸੁਪਰਡੰਟ ਹਨ, ਨੇ ਉਸ ਦੀ ਇਸ ਉਪਲੱਬਧੀ ‘ਤੇ ਵਧਾਈ ਦਿੰਦੇ ਹੋਏ ਦੱਸਿਆ ਕਿ ਇਸ ਦਾ ਸਿਹਰਾ ਉਸਦੇ ਮਾਤਾ-ਪਿਤਾ ਨੂੰ ਜਾਂਦਾ ਹੈ।

ਇਸ ਮੌਕੇ ਸ਼ਮਸ਼ੇਰ ਸਿੰਘ ਬੋੜਾਵਾਲ ਸੇਵਾਮੁਕਤ ਸੈਂਟਰ ਹੈੱਡ ਟੀਚਰ ਨੇ ਕਿਹਾ ਕਿ ਸਿੱਖਿਆ ਬੋਰਡ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਦੇ ਮਾਤਾ-ਪਿਤਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਸਨ। ਉਨ੍ਹਾਂ ਦੱਸਿਆ ਕਿ ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਸਦਕਾ ਨਾਮਣਾ ਖੱਟਿਆ ਸੀ। ਉਹਨਾਂ ਅੱਗੇ ਕਿਹਾ ਕਿ ਹੁਣ ਅਮਨਜੀਤ ਸਿੱਧੂ ਨੇ ਵਿਦੇਸ਼ੀ ਧਰਤੀ ਉਤੇ ਉਚ ਅਹੁਦਾ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ ਹੈ, ਜੋ ਕਾਬਲੇਤਾਰੀਫ ਹੈ। 

ਦੱਸਣਯੋਗ ਹੈ ਕਿ ਅਮਨਜੋਤ ਸਿੰਘ ਸਿੱਧੂ 2012 ਤੋਂ 20 17 ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਵਕੀਲ ਅਤੇ ਲਾਅ ਰਿਸਰਚ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ।

Leave a Reply

Your email address will not be published. Required fields are marked *