Breaking News
Smart Media Dashmesh Insurance Point

ਮੋਹਾਲੀ : ਬੈਂਕ ‘ਚ ਸੁਰੱਖਿਆ ਗਾਰਡ ਨੇ ਚਲਾਈ ਗੋਲੀ, ਇੱਕ ਗੰਭੀਰ ਜ਼ਖਮੀ

ਮੋਹਾਲੀ, 21 ਜੂਨ, ਪੰਜਾਬੀ ਦੁਨੀਆ ਬਿਊਰੋ :

ਮੁੱਲਾਂਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਦੇ ਸੁਰੱਖਿਆ ਗਾਰਡ ਨੇ ਬੈਂਕ ਦਾ ਗੇਟ ਖੋਲ੍ਹਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਗੋਲੀ ਚਲਾ ਦਿੱਤੀ। ਇਸ ਦੌਰਾਨ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਭੇਜਿਆ ਗਿਆ ਹੈ ਪਰ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲੀਸ ਨੇ ਸੁਰੱਖਿਆ ਗਾਰਡ ਮੁਲਜ਼ਮ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਹੁਣ ਇਸ ਮਾਮਲੇ ‘ਚ ਮੁਲਜਮ ਤੋਂ ਪੁੱਛਗਿੱਛ ਕਰ ਰਹੀ ਹੈ।

ਪੁਲਿਸ ਸੂਤਰਾਂ ਅਨੁਸਾਰ ਪੀੜਤ ਪਿੰਡ ਮਾਜਰਾ ਦਾ ਵਸਨੀਕ ਹੈ। ਯੂਨੀਅਨ ਬੈਂਕ ਦੀ ਇਸ ਸ਼ਾਖਾ ਵਿੱਚ ਉਸਦੀ ਮਾਂ ਦਾ ਖਾਤਾ ਹੈ। ਉਹ ਇੱਥੇ ਆਪਣੀ ਮਾਂ ਨਾਲ ਪੈਸੇ ਕਢਵਾਉਣ ਆਇਆ ਸੀ। ਪਰ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਸੁਰੱਖਿਆ ਗਾਰਡ ਨਾਲ ਉਸ ਦੀ ਬਹਿਸ ਹੋ ਗਈ ਅਤੇ ਤੈਸ਼ ਵਿਚ ਸੁਰੱਖਿਆ ਗਾਰਡ ਨੇ ਆਪਣੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਉਹ ਗੋਲੀ ਪੀੜਤ ਵਿਅਕਤੀ ਨੂੰ ਗੋਲੀ ਲੱਗੀ ਹੈ। ਉਸ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਉਸ ਦੇ ਬਿਆਨ ਲੈਣ ਲਈ ਪਹੁੰਚੀ ਹੈ।

Leave a Reply

Your email address will not be published. Required fields are marked *