Breaking News
Smart Media Dashmesh Insurance Point

ਮੋਹਾਲੀ ਦੇ ਇਕ ਨਿੱਜੀ ਹੋਟਲ ‘ਚ ਔਰਤ ਦਾ ਕਤਲ

ਮੋਹਾਲੀ 20 ਜੂਨ ,ਪੰਜਾਬੀ ਦੁਨੀਆ ਬਿਊਰੋ :

ਸ਼ਹਿਰ ਦੇ ਫੇਜ਼-1 ਸਥਿਤ ਇਕ ਨਿੱਜੀ ਪਰਲ ਇਨ ਹੋਟਲ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਕਤਲ ਗਲਾ ਘੁੱਟ ਕੇ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਨਵਾਂ ਸ਼ਹਿਰ ਦੀ ਵਸਨੀਕ ਮ੍ਰਿਤਕਾ ਔਰਤ ਦਾ ਨਾਂ ਸੁਨੀਤਾ ਹੈ। ਉਸ ਦੀ ਲਾਸ਼ ਹੋਟਲ ਦੇ ਕਮਰੇ ‘ਚੋਂ ਮਿਲੀ।
ਜਾਣਕਾਰੀ ਮੁਤਾਬਕ ਸੁਨੀਤਾ ਦੋ ਦਿਨਾਂ ਤੋਂ ਹੋਟਲ ‘ਚ ਰੁਕੀ ਹੋਈ ਸੀ। ਉਸ ਦੇ ਨਾਲ ਇੱਕ ਬੱਚਾ ਵੀ ਸੀ। ਹਾਲਾਂਕਿ ਪੁਲਿਸ ਨੂੰ ਉਸ ਦੇ ਸਾਥੀ ਅਤੇ ਬੱਚੇ ਬਾਰੇ ਕੁਝ ਪਤਾ ਨਹੀਂ ਲੱਗਾ ਹੈ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਰਾਤ ਸਮੇਂ ਲੜਾਈ ਝਗੜੇ ਤੋਂ ਬਾਅਦ ਲੜਕੀ ਦਾ ਕਤਲ ਕੀਤਾ ਗਿਆ ਸੀ। ਥਾਣਾ ਐੱਸ.ਐੱਚ.ਓ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।

ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਪੁਲਿਸ ਨੂੰ ਇਸ ਮਾਮਲੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਇਸ ਮਾਮਲੇ ਨੂੰ ਪ੍ਰੇਮ ਸਬੰਧ ਮੰਨ ਰਹੀ ਹੈ। ਪੁਲੀਸ ਕਾਤਲ ਅਤੇ ਬੱਚੇ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸ ਦੇ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਦਾ ਮੰਨਣਾ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਫਲਤਾ ਮਿਲੇਗੀ।

Leave a Reply

Your email address will not be published. Required fields are marked *