Breaking News
Smart Media Dashmesh Mohali Walk Smart Media Insurance Point Hardev Singh Ubha

ਸੀਐਮ ਯੋਗੀ 30 ਨੂੰ ਪਿੰਡ ਬੜਮਾਜਰਾ ਵਿੱਚ ਕਰਨਗੇ ਰੈਲੀ ਨੂੰ ਸੰਬੋਧਨ

ਡਾ ਸੁਭਾਸ਼ ਸ਼ਰਮਾ ਦੇ ਹਕ ਵਿੱਚ ਸੀਐਮ ਯੋਗੀ ਆਉਣਗੇ ਮੋਹਾਲੀ: ਸੰਜੀਵ ਵਸ਼ਿਸ਼ਟ

ਮੋਹਾਲੀ, 28 ਮਈ, ਪੰਜਾਬੀ ਦੁਨੀਆ ਬਿਊਰੋ :

ਭਾਰਤ ਦੇ ਸਭ ਤੋਂ ਵੱਡੇ ਸੂਬੇ ਦੇ ਸ਼ਕਤੀਸ਼ਾਲੀ ਸੀਐਮ ਯੋਗੀ ਆਦਿੱਤਯਨਾਥ ਆਉਣ ਵਾਲੀ 30 ਮਈ ਦਿਨ ਵੀਰਵਾਰ ਦੁਪਹਿਰ 3 ਬਜੇ ਮੋਹਾਲੀ ਦੇ ਪਿੰਡ ਬੜਮਾਜਰਾ ਵਿਖੇ ਲੋਕਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਸਨ।

ਇਹ ਜਾਣਕਾਰੀ ਭਾਜਪਾ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੀਐਮ ਯੋਗੀ ਆਦਿੱਤਯਨਾਥ ਵੱਲੋਂ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਰੈਲੀ ਕਰਨ ਨਾਲ ਭਾਜਪਾ ਨੂੰ ਮਜਬੂਤੀ ਮਿਲੇਗੀ ਅਤੇ ਇਹ ਰੈਲੀ ਡਾਕਟਰ ਸੁਭਾਸ਼ ਸ਼ਰਮਾ ਦੀ ਜਿੱਤ ਨੂੰ ਯਕੀਨੀ ਬਣਾਵੇਗੀ।

ਉਹਨਾਂ ਕਿਹਾ ਕਿ ਯੋਗੀ ਆਦਿੱਤਯਨਾਥ ਨੂੰ ਸੁਣਨ ਲਈ ਹਲਕੇ ਦੇ ਲੋਕ ਬੇਤਾਬ ਹਨ। ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਸੀਐਮ ਯੋਗੀ ਆਦਿੱਤਯਨਾਥ ਦੀ ਮੋਹਾਲੀ ਵਿੱਚ ਰੈਲੀ ਨੂੰ ਸਫਲ ਬਣਾਉਣ ਲਈ ਬੂਥ ਪੱਧਰ ਤੇ ਵਰਕਰਾਂ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *