Breaking News
Smart Media Dashmesh Insurance Point

CGC ਲਾਂਡਰਾਂ ’ਚ ਮਿਤਸੁਬੀਸ਼ੀ ਇਲੈਕਟ੍ਰਿਕ ਨਾਲ ਸਮਝੌਤਾ ਸਹੀਬੱਧ

ਕੈਂਪਸ ਵਿੱਚ ਸੈਂਟਰ ਆਫ਼ ਐਕਸੀਲੈਂਸ ਹੋਵੇਗਾ ਸਥਾਪਤ

ਮੋਹਾਲੀ, 21 ਅਗਸਤ, ਪੰਜਾਬੀ ਦੁਨੀਆ ਬਿਊਰੋ :

ਉਦਯੋਗ ਅਤੇ ਅਕਾਦਮਿਕ ਖੇਤਰ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਦਿਆਂ ਸੀਜੀਸੀ ਲਾਂਡਰਾਂ ਨੇ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਫੈਕਟਰੀ ਆਟੋਮੇਸ਼ਨ (ਐਫਏ) ਸਿਸਟਮਸ ਡਿਵੀਜ਼ਨ ਨਾਲ ਸਮਝੌਤਾ ਪੱਤਰ (ਐਮਓਯੂ) ਸਹੀਬੱਧ ਕੀਤਾ ਹੈ। ਇਸ ਭਾਈਵਾਲੀ ਤਹਿਤ ਸੰਸਥਾ ਵਿੱਚ ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ (ਐਮਈਆਈ) ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ।

ਇਹ ਸੈਂਟਰ ਵਿਦਿਆਰਥੀਆਂ, ਫੈਕਲਟੀ, ਖੋਜਕਰਤਾਵਾਂ ਅਤੇ ਉਦਯੋਗਿਕ ਖੇਤਰ ਨਾਲ ਜੁੜੇ ਪੇਸ਼ੇਵਰਾਂ ਨੂੰ ਫੈਕਟਰੀ ਆਟੋਮੇਸ਼ਨ, ਇੰਡਸਟਰੀਅਲ ਰੋਬੋਟਿਕਸ, ਪ੍ਰੋਗਰਾਮੇਬਲ ਲਾਜਿਕ ਕੰਟਰੋਲਰ (ਪੀਐਲਸੀ), ਸਮਾਰਟ ਮੈਨੂਫੈਕਚਰਿੰਗ, ਆਈਆਈਓਟੀ, ਏਆਈ ਆਧਾਰਿਤ ਮੈਨੂਫੈਕਚਰਿੰਗ, ਡਿਜੀਟਲ ਮੈਨੂਫੈਕਚਰਿੰਗ ਅਤੇ ਇੰਡਸਟਰੀ 4.0 ਵਰਗੀਆਂ ਆਧੁਨਿਕ ਤਕਨਾਲੋਜੀਆਂ ਦਾ ਵਿਹਾਰਕ ਅਨੁਭਵ ਪ੍ਰਦਾਨ ਕਰੇਗਾ।

ਸੈਂਟਰ ਆਫ਼ ਐਕਸੀਲੈਂਸ ਰਾਹੀਂ ਉਦਯੋਗ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਸ਼ਨ, ਪ੍ਰੈਕਟੀਕਲ ਟ੍ਰੇਨਿੰਗ, ਵਰਕਸ਼ਾਪਾਂ, ਲਾਈਵ ਪ੍ਰਾਜੈਕਟਾਂ, ਇੰਟਰਨਸ਼ਿਪਾਂ ਅਤੇ ਮਾਹਿਰਾਂ ਦੇ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਲਈ ਪਾਠਕ੍ਰਮ ਵਿੱਚ ਵੀ ਲੋੜੀਂਦੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ।

ਮਿਤਸੁਬੀਸ਼ੀ ਇਲੈਕਟ੍ਰਿਕ ਇੰਡੀਆ ਐਫਏ ਸਿਸਟਮਸ ਦੇ ਉੱਨਤ ਈ-ਫੈਕਟਰੀ ਅਤੇ ਸਮਾਰਟ ਮੈਨੂਫੈਕਚਰਿੰਗ ਹੱਲਾਂ ਰਾਹੀਂ ਇਹ ਕੇਂਦਰ ਵਿਦਿਆਰਥੀਆਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਸਿੱਧਾ ਕੰਮ ਕਰਨ ਦਾ ਮੌਕਾ ਦੇਵੇਗਾ। ਇਸ ਨਾਲ ਸਿੱਖਿਆ ਅਤੇ ਉਦਯੋਗ ਵਿਚਕਾਰ ਮੌਜੂਦ ਹੁਨਰ ਦੇ ਪਾੜੇ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।

ਸੀਜੀਸੀ ਲਾਂਡਰਾਂ ਵੱਲੋਂ ਕਿਹਾ ਗਿਆ ਕਿ ਇਹ ਸਾਂਝੇਦਾਰੀ ਉਦਯੋਗ-ਤਿਆਰ ਪ੍ਰਤਿਭਾ ਵਿਕਸਤ ਕਰਨ ਅਤੇ ਤਕਨਾਲੋਜੀ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਪ੍ਰਤੀ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਦੋਵੇਂ ਸੰਸਥਾਵਾਂ ਦਾ ਉਦੇਸ਼ ਅਜਿਹੀ ਨਵੀਂ ਪੀੜ੍ਹੀ ਦੇ ਇੰਜੀਨੀਅਰ ਤਿਆਰ ਕਰਨਾ ਹੈ, ਜੋ ਨਵੀਨਤਾ, ਉਤਪਾਦਕਤਾ ਅਤੇ ਟਿਕਾਊ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਦੇ ਸਕਣ।

Leave a Reply

Your email address will not be published. Required fields are marked *