Breaking News
Dashmesh GS Electricals Smart Media Insurance Point Tav Prasad

ਜ਼ਿਲ੍ਹਾ ਐਸ.ਏ.ਐਸ. ਨਗਰ ਦਾ ਹਵਾਈ ਖੇਤਰ 17 ਜੁਲਾਈ ਨੂੰ ਰਹੇਗਾ ‘ਨੋ ਫਲਾਇੰਗ ਜ਼ੋਨ’

ਐਸ.ਏ.ਐਸ. ਨਗਰ, 15 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਕੋਮਲ ਮਿੱਤਲ, ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ 17 ਜੁਲਾਈ, 2026 ਦੇ ਚੰਡੀਗੜ੍ਹ ਦੇ ਪ੍ਰਸਤਾਵਿਤ ਦੌਰੇ ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਮੂਹ ਹਵਾਈ ਖੇਤਰ ਨੂੰ 17 ਜੁਲਾਈ, 2026 ਲਈ ‘ਨੋ ਫਲਾਇੰਗ ਜ਼ੋਨ’ (No Flying Zone) ਘੋਸ਼ਿਤ ਕੀਤਾ ਗਿਆ ਹੈ।

ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ 17 ਜੁਲਾਈ, 2026 ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਹਵਾਈ ਖੇਤਰ ਵਿੱਚ ਡਰੋਨ, ਯੂ.ਏ.ਵੀ, ਮਾਈਕਰੋ ਲਾਈਟ ਏਅਰਕ੍ਰਾਫਟ ਅਤੇ ਹੋਰ ਕਿਸੇ ਵੀ ਕਿਸਮ ਦੇ ਉਡਾਣ ਭਰਨ ਵਾਲੇ ਉਪਕਰਨ (Flying Objects) ਉਡਾਉਣ ‘ਤੇ ਪੂਰਨ ਪਾਬੰਦੀ ਰਹੇਗੀ।

ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਜਾਰੀ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਕਿਸੇ ਵੀ ਕਿਸਮ ਦੇ ਡਰੋਨ ਜਾਂ ਹੋਰ ਉਡਾਣ ਭਰਨ ਵਾਲੇ ਉਪਕਰਨ ਦੀ ਵਰਤੋਂ ਤੋਂ ਗੁਰੇਜ਼ ਕਰਨ।

Leave a Reply

Your email address will not be published. Required fields are marked *