Breaking News
Smart Media Dashmesh Mohali Walk Smart Media Insurance Point Hardev Singh Ubha

ਬਿਲਡਰਾਂ ਵੱਲੋਂ ਸਲਿੱਪ ਰੋਡਾਂ ‘ਤੇ ਕਬਜ਼ੇ, ਪਾਰਕਾਂ ਦੇ ਆਲੇ-ਦੁਆਲੇ ਡੰਪਿੰਗ ਗਰਾਊਂਡ ਵਰਗੇ ਹਾਲਾਤ : ਉੱਭਾ

ਪਾਰਕਾਂ ਦੀ ਹਾਲਤ ਬਦ ਤੋਂ ਬਦਤਰ

ਕੀ ਇਹ ਹੈ ਸਾਡੀ ਸਮਾਰਟ ਸਿਟੀ ਮੋਹਾਲੀ ਦੀ ਤਸਵੀਰ?: ਉੱਭਾ

ਮੋਹਾਲੀ, 15 ਜੂਨ, ਪੰਜਾਬੀ ਦੁਨੀਆ ਬਿਊਰੋ :

ਅੱਜ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਉੱਭਾ, ਕੌਂਸਲਰ ਵਾਰਡ ਨੰਬਰ 41 ਮੋਹਾਲੀ, ਇਲਾਕਾ ਨਿਵਾਸੀਆਂ ਵੱਲੋਂ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਆਧਾਰ ‘ਤੇ ਸੈਕਟਰ-88 ਵਿਖੇ ਪੂਰਬ ਅਪਾਰਟਮੈਂਟ ਦੇ ਸਾਹਮਣੇ ਅਤੇ ਹੀਰੋ ਹੋਮਜ਼ ਦੇ ਖੱਬੇ ਪਾਸੇ ਸਥਿਤ ਪਾਰਕ ਅਤੇ ਆਸ-ਪਾਸ ਦੇ ਇਲਾਕੇ ਦਾ ਦੌਰਾ ਕੀਤਾ।

ਦੌਰੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਿਲਡਰਾਂ ਵੱਲੋਂ ਸਲਿੱਪ ਰੋਡਾਂ ‘ਤੇ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪਾਰਕਾਂ ਦੇ ਆਲੇ-ਦੁਆਲੇ ਡੰਪਿੰਗ ਗਰਾਊਂਡ ਵਰਗੇ ਹਾਲਾਤ ਬਣੇ ਹੋਏ ਹਨ। ਥਾਂ-ਥਾਂ ਕੂੜੇ-ਕਰਕਟ ਦੇ ਢੇਰ ਲੱਗੇ ਹੋਏ ਹਨ ਅਤੇ ਪੂਰਾ ਇਲਾਕਾ ਗੰਦਗੀ ਨਾਲ ਭਰਿਆ ਪਿਆ ਹੈ।

ਪਾਰਕਾਂ ਦੀ ਹਾਲਤ ਵੀ ਬਹੁਤ ਮਾੜੀ ਹੈ। ਪੌਦਿਆਂ ਨੂੰ ਸਮੇਂ ਸਿਰ ਪਾਣੀ ਨਹੀਂ ਦਿੱਤਾ ਜਾ ਰਿਹਾ ਅਤੇ ਪਾਰਕ ਵਿੱਚ ਪਾਣੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੈ। ਇਲਾਕਾ ਨਿਵਾਸੀ ਆਪਣੇ ਘਰਾਂ ਤੋਂ ਪਾਣੀ ਲਿਆ ਕੇ ਪੌਦਿਆਂ ਦੀ ਦੇਖਭਾਲ ਕਰਨ ਲਈ ਮਜਬੂਰ ਹਨ।

ਕੌਂਸਲਰ ਗੁਰਪ੍ਰੀਤ ਕੌਰ ਉੱਭਾ ਨੇ ਨਗਰ ਨਿਗਮ ਮੋਹਾਲੀ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਲਡਰਾਂ ਵੱਲੋਂ ਸਲਿੱਪ ਰੋਡਾਂ ‘ਤੇ ਕੀਤੇ ਗਏ ਕਬਜ਼ੇ ਤੁਰੰਤ ਹਟਾ ਕੇ ਸਲਿੱਪ ਰੋਡਾਂ ਨੂੰ ਖਾਲੀ ਕਰਵਾਇਆ ਜਾਵੇ, ਪਾਰਕਾਂ ਅਤੇ ਆਸ-ਪਾਸ ਦੇ ਇਲਾਕੇ ਦੀ ਵਿਸ਼ੇਸ਼ ਸਫਾਈ ਕਰਵਾਈ ਜਾਵੇ, ਵੇਰਕਾ ਬੂਥ ਦੇ ਆਲੇ-ਦੁਆਲੇ ਫੈਲੀ ਗੰਦਗੀ ਨੂੰ ਤੁਰੰਤ ਹਟਾਇਆ ਜਾਵੇ, ਪਾਰਕਾਂ ਦੇ ਨਿਯਮਿਤ ਰੱਖ-ਰਖਾਅ ਅਤੇ ਸਮੇਂ ਸਿਰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਸਬੰਧਤ ਠੇਕੇਦਾਰਾਂ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਕੀ ਇਹ ਹੈ ਸਾਡੀ ਸਮਾਰਟ ਸਿਟੀ ਮੋਹਾਲੀ ਦੀ ਤਸਵੀਰ? ਪ੍ਰਸ਼ਾਸਨ ਨੂੰ ਇਸ ਗੰਭੀਰ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *