Breaking News
Smart Media Dashmesh Insurance Point

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਹੋਈ ਸਰਬਸੰਮਤੀ ਨਾਲ ਚੋਣ

ਪ੍ਰਧਾਨ ਬ੍ਰਿਗੇਡੀਅਰ ਜਗਦੇਵ ਸਿੰਘ ਨੇ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਕਰਨ ਦਾ ਕੀਤਾ ਵਾਅਦਾ

ਮੋਹਾਲੀ, 27 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀਆਂ ਚੋਣਾਂ ਦਾ ਅਮਲ ਕੁਝ ਦਿਨਾਂ ਤੋਂ ਚੱਲ ਰਿਹਾ ਸੀ। ਅਖੀਰ ਵਿਚ ਕੁਝ ਮੈਂਬਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਨਾਲ ਹੀ ਚੋਣ ਪ੍ਰਕਿਰਿਆ ਦੀ ਰੂਪ-ਰੇਖਾ ਹੀ ਬਦਲ ਗਈ। ਅਖੀਰ ਵਿੱਚ ਐਸੋਸੀਏਸ਼ਨ ਦੀ ਟੀਮ ਦਾ ਗਠਨ ਸਰਬਸੰਮਤੀ ਨਾਲ ਹੋ ਗਿਆ। ਇਸ ਦੌਰਾਨ ਕਰਨਲ ਪੀ ਪੀ ਐਸ ਨਰੂਲਾ, ਪ੍ਰੀਜ਼ਾਈਡਿੰਗ ਅਫਸਰ ਨੇ ਜੇਤੂ ਉਮੀਦਵਾਰਾਂ ਦਾ ਐਲਾਨ ਕੀਤਾ।

ਨਵੀਂ ਚੁਣੀ ਟੀਮ ਵਿਚ ਬ੍ਰਿਗੇਡੀਅਰ ਜਗਜੀਵਨ ਸਿੰਘ ਜਗਦੇਵ ਪ੍ਰਧਾਨ, ਜਰਨੈਲ ਸਿੰਘ ਮੀਤ ਪ੍ਰਧਾਨ, ਜਦਕਿ ਰਵਜੋਤ ਸਿੰਘ ਮੁੱਖ ਕਨਵੀਨਰ ਅਤੇ ਹਰਿੰਦਰ ਪਾਲ ਸਿੰਘ ‘ਹੈਰੀ’ ਸਕੱਤਰ ਪਬਲਿਕ ਰਿਲੇਸ਼ਨ ਚੁਣਿਆ ਗਿਆ। ਇਸੇ ਤਰ੍ਹਾਂ ਸ਼੍ਰੀਮਤੀ ਪਲਵੰਤ ਕੌਰ ਪਾਲੀ ਸਕੱਤਰ ਭਲਾਈ ਅਤੇ ਸ੍ਰ ਹਰਜਿੰਦਰ ਸਿੰਘ ਸਕੱਤਰ ਈਵੈਂਟਸ ਅਤੇ ਕਲਚਰਲ ਅਫੇਅਰ ਚੁਣੇ ਗਏ । ਇਸ ਤੋਂ ਇਲਾਵਾ ਹਰਕੀਰਤ ਸਿੰਘ, ਕ੍ਰਿਸ਼ਨ ਪਾਲ ਅਨੰਦ, ਬੀ ਬੀ ਗੁਪਤਾ, ਮਨਜੀਤ ਕੌਰ ਅਤੇ ਅਵਤਾਰ ਕੌਰ ਪੰਜ ਕਾਰਜਕਾਰਨੀ ਮੈਂਬਰ ਵੀ ਚੁਣੇ ਗਏ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ‘ਹੈਰੀ’ ਨੇ ਦੱਸਿਆ ਕਿ ਬ੍ਰਿਗੇਡੀਅਰ ਜਗਦੇਵ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਨਵੀਂ ਅਤੇ ਤਜਰਬੇਕਾਰ ਟੀਮ ਨਾਲ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਮਾਜ ਭਲਾਈ ਕੰਮਾਂ ਨੂੰ ਅੰਜਾਮ ਦੇਣ ਲਈ MSCA ਦੇ ਮਨੋਰਥਾਂ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ। ਉਨ੍ਹਾਂ ਸਮੂਹ ਮੈਂਬਰਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ।

ਇਥੇ ਦੱਸਣਯੋਗ ਹੈ ਕਿ ਐਸੋਸੀਏਸ਼ਨ ਦੋ ਸਾਲਾਂ ਲਈ ਚੁਣੀ ਜਾਂਦੀ ਹੈ ਅਤੇ ਬ੍ਰਿਗੇਡੀਅਰ ਜਗਦੇਵ ਜੀ ਦੀ ਪ੍ਰਧਾਨਗੀ ਹੇਠ ਤੀਜੀ ਵਾਰ ਸਰਬਸੰਮਤੀ ਨਾਲ ਚੁਣੀ ਗਈ ਹੈ।

Leave a Reply

Your email address will not be published. Required fields are marked *