Breaking News
Smart Media Dashmesh Insurance Point

Pak: ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ ਅਰਸ਼ਦ ਨਦੀਮ ਦਾ 10 ਮਿਲੀਅਨ ਰੁ: ਅਤੇ ਨਵੀਂ ਕਾਰ ਨਾਲ ਸਨਮਾਨ

ਨਵੀਂ ਦਿੱਲੀ, 13 ਅਗਸਤ, ਪੰਜਾਬੀ ਦੁਨੀਆ ਬਿਊਰੋ :

ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜੇਤੂ ਅਰਸ਼ਦ ਨਦੀਮ ਨੂੰ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਮੰਗਲਵਾਰ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਇਨਾਮ ਦਿੱਤਾ ਗਿਆ। ਸਰਕਾਰ ਨੇ ਉਨ੍ਹਾਂ ਦੀ ਇਤਿਹਾਸਕ ਕਾਰਗੁਜ਼ਾਰੀ ਦੇ ਸਨਮਾਨ ਵਿੱਚ ਉਨ੍ਹਾਂ ਨੂੰ 10 ਮਿਲੀਅਨ ਰੁਪਏ ਦਾ ਨਕਦ ਇਨਾਮ ਅਤੇ ਇੱਕ ਨਵੀਂ ਕਾਰ ਭੇਂਟ ਕੀਤੀ ਹੈ।

ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਨਿੱਜੀ ਤੌਰ ‘ਤੇ ਨਦੀਮ ਦੇ ਪਿੰਡ ਮੀਆਂ ਚੰਨੂ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਦੌਰੇ ਦੌਰਾਨ, ਉਹਨਾਂ ਸਰਕਾਰ ਵੱਲੋਂ ਨਦੀਮ ਦੀ ਸ਼ਾਨਦਾਰ ਪ੍ਰਾਪਤੀ ਸਦਕਾ ਨਕਦ ਇਨਾਮ ਅਤੇ ਨਵੀਂ ਕਾਰ ਦੀਆਂ ਚਾਬੀਆਂ ਸੌਂਪੀਆਂ।

ਉਹਨਾਂ ਕਿਹਾ ਕਿ ਅਰਸ਼ਦ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਉਹ ਇਸ ਦਾ ਹੱਕਦਾਰ ਹੈ। 92.97 ਵਿਲੱਖਣ ਨੰਬਰ ਪਲੇਟ ਵਾਲੀ ਇਹ ਗੱਡੀ 8 ਅਗਸਤ ਨੂੰ ਪੈਰਿਸ ਵਿੱਚ ਨਦੀਮ ਦੇ ਜੇਤੂ ਪ੍ਰਦਰਸ਼ਨ ਦੌਰਾਨ ਹਾਸਲ ਕੀਤੀ ਜਿੱਤ ਅਤੇ ਬਣਾਏ ਉਲੰਪਿਕ ਰਿਕਾਰਡ ਦਾ ਪ੍ਰਤੀਕ ਹੈ। ਮੁੱਖ ਮੰਤਰੀ ਦੇ ਨਾਲ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਵੀ ਸ਼ਾਮਲ ਸਨ।

Leave a Reply

Your email address will not be published. Required fields are marked *