Breaking News
Smart Media Dashmesh Insurance Point

ਪੈਰਿਸ ਉਲੰਪਿਕਸ 2024 : ਭਾਰਤ ਦੀ ਮਨੂ ਭਾਕਰ ਨੇ ਰਚਿਆ ਇਤਿਹਾਸ, ਜਿੱਤਿਆ ਪਹਿਲਾ ਮੈਡਲ

ਨਵੀਂ ਦਿੱਲੀ, 28 ਜੁਲਾਈ, ਪੰਜਾਬੀ ਦੁਨੀਆ ਬਿਊਰੋ :ਭਾਰਤੀ ਦੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਤਿਹਾਸ ਰਚਦਿਆਂ ਪੈਰਿਸ ਉਲੰਪਿਕਸ 2024 ਵਿੱਚ ਪਹਿਲਾ ਤਗਮਾ ਜਿੱਤਿਆ ਹੈ। ਮਨੂ ਭਾਕਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਮਨੂ ਭਾਕਰ ਨਿਸ਼ਾਨੇਬਾਜ਼ੀ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਮਨੂ ਭਾਕਰ ਦਾ ਇਹ ਦੂਜਾ ਉਲੰਪਿਕ ਟੂਰਨਾਮੈਂਟ ਹੈ। ਉਸਨੇ ਟੋਕੀਓ ਉਲੰਪਿਕ 2020 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ‘ਇੱਕ ਇਤਿਹਾਸਕ ਤਮਗਾ! ਪੈਰਿਸ ਓਲਪਿੰਕ 2024 ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਣ ਲਈ ਮਨੂ ਭਾਕਰ ਨੂੰ ਵਧਾਈਆਂ। ਕਾਂਸੀ ਦੇ ਤਗਮੇ ਲਈ ਵਧਾਈ। ਇਹ ਸਫਲਤਾ ਹੋਰ ਵੀ ਖਾਸ ਹੈ ਕਿਉਂਕਿ ਉਹ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇੱਕ ਸ਼ਾਨਦਾਰ ਪ੍ਰਾਪਤੀ।’

Leave a Reply

Your email address will not be published. Required fields are marked *