Breaking News
Smart Media Dashmesh Mohali Walk Smart Media Insurance Point Hardev Singh Ubha

RBU ਦੀ ਵਿਦਿਆਰਥਣ ਨੇ ਜਿੱਤਿਆ ‘ਮਿਸ ਟੈਲੇਂਟਡ’ ਖਿਤਾਬ

ਮੋਹਾਲੀ, 13 ਜੁਲਾਈ 2026, ਪੰਜਾਬੀ ਦੁਨੀਆ ਬਿਊਰੋ :

ਰਿਆਤ ਬਾਹਰਾ ਯੂਨੀਵਰਸਿਟੀ ਦੀ ਯੂਨੀਵਰਸਿਟੀ ਸਕੂਲ ਆਫ਼ ਫਿਜ਼ਿਓਥੈਰੇਪੀ ਐਂਡ ਰੇਡੀਓਲੋਜੀ (ਯੂਐਸਪੀਆਰ) ਦੀ ਬੈਚਲਰ ਆਫ਼ ਫਿਜ਼ਿਓਥੈਰੇਪੀ (ਬੀਪੀਟੀ) ਚੌਥੇ ਸਾਲ (ਸੱਤਵੇਂ ਸਮੈਸਟਰ) ਦੀ ਵਿਦਿਆਰਥਣ ਅਰਚੀਸ਼ਾ ਠਾਕੁਰ ਨੇ ‘ਮਿਸ ਨਾਰਦਰਨ ਇੰਡੀਆ 2026’ ਸੁੰਦਰਤਾ ਮੁਕਾਬਲੇ ਵਿੱਚ ਥਰਡ ਰਨਰ-ਅੱਪ ਦਾ ਖਿਤਾਬ ਜਿੱਤ ਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਉਸ ਨੂੰ ਸ਼ਾਨਦਾਰ ਆਤਮਵਿਸ਼ਵਾਸ, ਪ੍ਰਭਾਵਸ਼ਾਲੀ ਸਟੇਜ ਪ੍ਰਜ਼ੈਂਸ ਅਤੇ ਬੇਹਤਰੀਨ ਪ੍ਰਦਰਸ਼ਨ ਲਈ ਵੱਕਾਰੀ ‘ਮਿਸ ਟੈਲੇਂਟਡ’ ਸਨਮਾਨ ਵੀ ਪ੍ਰਾਪਤ ਹੋਇਆ।

ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਫੀਟ ਆਫ਼ ਫਾਇਰ ਪ੍ਰੋਡਕਸ਼ਨ ਵੱਲੋਂ ਅਮਿਤ ਭਾਟੀਆ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੁਕਾਬਲੇ ਵਿੱਚ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤੀਯੋਗੀਆਂ ਨੇ ਆਡੀਸ਼ਨ, ਸੈਮੀਫਾਈਨਲ ਅਤੇ ਗ੍ਰੈਂਡ ਫਿਨਾਲੇ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਰਚੀਸ਼ਾ ਨੇ ਆਪਣੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲਿਸਟਾਂ ਵਿੱਚ ਥਾਂ ਬਣਾਈ ਅਤੇ ਦੋ ਮਹੱਤਵਪੂਰਨ ਸਨਮਾਨ ਆਪਣੇ ਨਾਮ ਕੀਤੇ। ‘ਮਿਸ ਟੈਲੇਂਟਡ’ ਦਾ ਖਿਤਾਬ ਉਸ ਨੂੰ ਮਿਸ ਯੂਨੀਵਰਸ ਇੰਡੀਆ 2025 ਮਾਨਿਕਾ ਵਿਸ਼ਵਕਰਮਾ ਵੱਲੋਂ ਪ੍ਰਦਾਨ ਕੀਤਾ ਗਿਆ।

ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ, ਪ੍ਰੋ-ਵਾਈਸ ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਅਤੇ ਯੂਐਸਪੀਆਰ ਦੇ ਡੀਨ ਪ੍ਰੋ. (ਡਾ.) ਲਲਿਤ ਕੁਮਾਰ ਗੁਪਤਾ ਨੇ ਅਰਚੀਸ਼ਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਯੂਨੀਵਰਸਿਟੀ ਦੇ ਸਰਵਪੱਖੀ ਸਿੱਖਿਆ ਮਾਡਲ ਅਤੇ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ।

Leave a Reply

Your email address will not be published. Required fields are marked *