Breaking News
Smart Media Dashmesh Insurance Point

ਬਾਲੀਵੁੱਡ ਦੇ ਦਿੱਗਜ ਅਦਾਕਾਰ ਨੇ ਕਰਵਾਇਆ ਤੀਜਾ ਵਿਆਹ

ਬਾਲੀਵੁੱਡ ਇੰਡਸਟਰੀ ਦੇ ਕਰੀਬੀ ਦੋਸਤਾਂ ਤੇ ਸਿਆਸਤਦਾਨਾਂ ਨੇ ਵਿਆਹ ਵਿੱਚ ਕੀਤੀ ਸ਼ਮੂਲੀਅਤ

ਮੁੰਬਈ, 5 ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਅੱਜ ਆਪਣੀ ਪ੍ਰੇਮਿਕਾ ਗੌਰੀ ਸਪ੍ਰੈਟ ਨਾਲ ਵਿਆਹ ਕਰਵਾ ਲਿਆ ਹੈ। ਇਸ ਸਮਾਰੋਹ ਵਿੱਚ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਇਹ ਸਮਾਰੋਹ ਅਦਾਕਾਰ ਦੇ ਘਰ ਵਿੱਚ ਹੀ ਆਯੋਜਿਤ ਕੀਤਾ ਗਿਆ।

ਬਾਲੀਵੁੱਡ ਇੰਡਸਟਰੀ ਦੇ ਕਰੀਬੀ ਦੋਸਤਾਂ ਨੇ ਵਿਆਹ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ “ਲਗਾਨ” ਫਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ, ਕਾਮੇਡੀਅਨ-ਅਦਾਕਾਰ ਵੀਰ ਦਾਸ, ਕ੍ਰਿਕਟਰ ਇਰਫਾਨ ਪਠਾਨ, ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਹੋਰ ਸ਼ਾਮਲ ਸਨ।

ਇਹ ਸਮਾਰੋਹ ਕਾਫੀ ਸਾਦਾ ਸੀ, ਜਿਸਦਾ ਅੰਦਾਜ਼ਾ ਅਦਾਕਾਰ ਦੀ ਟੀਮ ਦੁਆਰਾ ਸਾਂਝੀ ਕੀਤੀ ਗਈ ਫੋਟੋ ਤੋਂ ਲਗਾਇਆ ਜਾ ਰਿਹਾ ਹੈ। ਫੋਟੋ ਵਿੱਚ ਆਮਿਰ, ਗੌਰੀ ਨਾਲ ਵਿਆਹ ਦੇ ਦਸਤਾਵੇਜ਼ ‘ਤੇ ਦਸਤਖਤ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਆਲੇ-ਦੁਆਲੇ ਖੜ੍ਹੇ ਹੋਏ ਨਜ਼ਰ ਆ ਰਹੇ। ਇਸ ਸਮਾਰੋਹ ਵਿੱਚ ਸਿਆਸਤਦਾਨ ਰਾਜ ਠਾਕਰੇ ਅਤੇ ਗੀਤਕਾਰ ਪ੍ਰਸੂਨ ਜੋਸ਼ੀ ਵੀ ਸ਼ਾਮਲ ਹੋਏ।

ਦੱਸਣਯੋਗ ਹੈ ਕਿ ਇਹ ਆਮਿਰ ਖਾਨ ਦਾ ਤੀਜਾ ਵਿਆਹ ਹੈ। ਅਦਾਕਾਰ ਦਾ ਪਹਿਲਾ ਵਿਆਹ ਫਿਲਮ ਨਿਰਮਾਤਾ ਰੀਨਾ ਦੱਤਾ ਨਾਲ 1986 ਤੋਂ 2002 ਤੱਕ ਚੱਲਿਆ ਸੀ। ਫਿਰ 2005 ਵਿੱਚ, ਆਮਿਰ ਖਾਨ ਨੇ ਫਿਲਮ ਨਿਰਮਾਤਾ ਕਿਰਨ ਰਾਓ ਨਾਲ ਵਿਆਹ ਕਰਾਇਆ ਸੀ ਅਤੇ ਇਹ ਜੋੜਾ 2021 ਵਿੱਚ ਵੱਖ ਹੋ ਗਿਆ।

Leave a Reply

Your email address will not be published. Required fields are marked *