Breaking News
Smart Media Dashmesh Insurance Point

ਖੰਨਾ ‘ਚ 3 ਨਾਬਾਲਗ ਕੁੜੀਆਂ ਹੋਈਆਂ ਲਾਪਤਾ

ਖੰਨਾ, 28 ਮਈ, ਪੰਜਾਬੀ ਦੁਨੀਆ ਬਿਊਰੋ :

ਜ਼ਿਲ੍ਹਾ ਲੁਧਿਆਣਾ ‘ਚ ਪੈਂਦੇ ਸ਼ਹਿਰ ਖੰਨਾ ਦੇ ਗਲਵੱਡੀ ਇਲਾਕੇ ਤੋਂ ਤਿੰਨ ਨਾਬਾਲਗ ਕੁੜੀਆਂ ਲਾਪਤਾ ਹੋ ਗਈਆਂ ਹਨ। ਤਿੰਨੋਂ ਕੁੜੀਆਂ 25 ਮਈ ਦੀ ਦੁਪਹਿਰ ਨੂੰ ਆਪਣੇ ਘਰਾਂ ਤੋਂ ਗਾਇਬ ਹਨ। ਲਾਪਤਾ ਕੁੜੀਆਂ ਦੀ ਉਮਰ 8, 11 ਅਤੇ 13 ਸਾਲ ਦੱਸੀ ਜਾ ਰਹੀ ਹੈ। ਸ਼ਿਕਾਇਤ ਮਿਲਣ ‘ਤੇ ਸਥਾਨਕ ਪੁਲਿਸ ਨੇ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲਾਪਤਾ ਕੁੜੀਆਂ ਦਾ ਪਰਿਵਾਰ ਕੰਮ ‘ਤੇ ਗਿਆ ਹੋਇਆ ਸੀ। ਸ਼ਾਮ ਨੂੰ ਵਾਪਸ ਆਉਣ ‘ਤੇ ਤਿੰਨੋਂ ਕੁੜੀਆਂ ਘਰੇ ਨਹੀਂ ਮਿਲੀਆਂ। ਕਾਫ਼ੀ ਭਾਲ ਕਰਨ ਤੋਂ ਬਾਅਦ, ਪਰਿਵਾਰ ਨੇ ਸਿਟੀ ਥਾਣਾ-2 ਵਿੱਚ ਸ਼ਿਕਾਇਤ ਦਰਜ ਕਰਵਾਈ। ਐਸਐਸਪੀ ਡਾ. ਜੋਤੀ ਯਾਦਵ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਜਾਂਚ ਲਈ ਸਿਟੀ ਥਾਣਾ-2, ਸੀਆਈਏ ਸਟਾਫ, ਸਪੈਸ਼ਲ ਬ੍ਰਾਂਚ ਅਤੇ ਟੈਕਨੀਕਲ ਸੈੱਲ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *