Breaking News
Smart Media Dashmesh Mohali Walk Smart Media Insurance Point Hardev Singh Ubha

ਚੰਡੀਗੜ੍ਹ ਵਿੱਚ ਦੁਕਾਨਾਂ-ਹੋਟਲ ਸ਼ਾਮੀਂ 7 ਵਜੇ ਬੰਦ ਕਰਨ ਦੇ ਆਦੇਸ਼

ਚੰਡੀਗੜ੍ਹ, 9 ਮਈ, ਪੰਜਾਬੀ ਦੁਨੀਆ ਬਿਊਰੋ:

ਭਾਰਤ ਅਤੇ ਪਾਕਿਸਤਾਨ ਦਰਮਿਆਨ ਵੱਧਦੇ ਤਣਾਅ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਸਮੂਹ ਬਜ਼ਾਰ ਜਿਵੇਂ ਦੁਕਾਨਾਂ, ਹੋਟਲ-ਬਾਰ, ਰੈਸਟੋਰੈਂਟਾਂ ਆਦਿ ਨੂੰ ਸ਼ਾਮੀਂ 7 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜਦਕਿ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਅੱਜ ਸਵੇਰੇ ਏਅਰਫੋਰਸ ਸਟੇਸ਼ਨ ਤੋਂ ਸੰਭਾਵਿਤ ਹਵਾਈ ਹਮਲੇ ਦੇ ਅਲਰਟ ਤੋਂ ਬਾਅਦ ਅਚਾਨਕ ਸਾਇਰਨ ਵੱਜਣ ਲੱਗ ਪਿਆ ਤਾਂ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਸੀ।

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰਸ਼ਾਸਨ ਵਲੋਂ ਇਹ ਫੈਸਲਾ ਬੀਤੀ ਕੱਲ੍ਹ ਸ਼ਹਿਰ ਵਿਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਦੇ ਅਹਿਤਿਆਤ ਵਜੋਂ ਲਿਆ ਗਿਆ ਹੈ। ਬੀਤੀ ਰਾਤ ਪੰਜਾਬ ਸਮੇਤ ਚੰਡੀਗੜ੍ਹ-ਮੋਹਾਲੀ ਵਿਚ ਸੰਭਾਵੀ ਡਰੋਨ ਹਮਲੇ ਨੂੰ ਦੇਖਦਿਆਂ ਬਲੈਕਆਊਟ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਦੋਂ ਵੀ ਸਾਇਰਨ ਦੀ ਆਵਾਜ਼ ਆਵੇ ਤਾਂ ਜੇਕਰ ਘਰ ਦੂਰ ਹੋਵੇ ਤਾਂ ਸੇਫ ਜਗ੍ਹਾ ‘ਤੇ ਪਹੁੰਚਿਆ ਜਾਵੇ। ਇਸ ਦੇ ਨਾਲ ਹੀ ਡੀਸੀ ਮੋਹਾਲੀ ਵਲੋਂ ਵੀ ਰਾਤੀਂ 8 ਵਜੇ ਬਜ਼ਾਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

Leave a Reply

Your email address will not be published. Required fields are marked *