Breaking News
Smart Media Dashmesh Mohali Walk Smart Media Insurance Point Hardev Singh Ubha

MCG: ਬਾਕਸਿੰਗ ਡੇ ਟੈਸਟ ‘ਚ ਨਿਤੀਸ਼ ਕੁਮਾਰ ਰੈੱਡੀ ਨੇ ਜੜਿਆ ਇਤਿਹਾਸਕ ਸੈਂਕੜਾ, ਪਿਤਾ ਹੋਇਆ ਭਾਵੁਕ

ਆਸਟ੍ਰੇਲੀਆ ਦੀ ਧਰਤੀ ‘ਤੇ ਰੈਡੀ ਅਤੇ ਸੁੰਦਰ ਦਰਮਿਆਨ 8ਵੀਂ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਬਣੀ

ਚੰਡੀਗੜ੍ਹ, 28 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਮੈਲਬੌਰਨ ਕ੍ਰਿਕਟ ਗਰਾਉਂਡ (MCG) ਵਿੱਚ ਚੌਥੇ ਬਾਕਸਿੰਗ ਡੇ ਟੈਸਟ ਮੈਚ ਦੌਰਾਨ ਨੌਜਵਾਨ ਸਟਾਰ ਬੱਲੇਬਾਜ਼ ਨਿਤੀਸ਼ ਕੁਮਾਰ ਰੈੱਡੀ ਨੇ ਇਕ ਵਾਰ ਫਿਰ ਬਿਹਤਰੀਨ ਪਾਰੀ ਖੇਡਦਿਆਂ ਭਾਰਤੀ ਟੀਮ ਨੂੰ ਵੱਡੀ ਮੁਸੀਬਤ ਵਿਚੋਂ ਬਚਾਇਆ ਹੈ ਅਤੇ ਭਾਰਤੀ ਟੀਮ ਨੂੰ ਮੈਚ ਵਿਚ ਵਾਪਸੀ ਦਾ ਮੌਕਾ ਦਿੱਤਾ ਹੈ। ਰੈਡੀ ਨੇ ਆਸਟ੍ਰੇਲੀਆ ਦੀ ਧਰਤੀ ਉਤੇ ਆਪਣੇ ਕੈਰੀਅਰ ਦਾ ਪਹਿਲਾ ਸੈਂਕੜਾ ਜੜਿਆ ਹੈ ਅਤੇ ਉਹ 105 ਦੌੜਾਂ ਉਤੇ ਨਾਬਾਦ ਹਨ। ਤੀਜੇ ਦਿਨ ਦਾ ਮੈਚ ਸਮਾਪਤ ਹੋਣ ਸਮੇਂ ਭਾਰਤੀ ਟੀਮ ਨੇ 9 ਵਿਕਟਾਂ ਦੇ ਨੁਕਸਾਨ ਉਤੇ 358 ਦੌੜਾਂ ਬਣਾ ਲਈਆਂ ਸਨ ਅਤੇ ਭਾਰਤੀ ਟੀਮ 116 ਦੌੜਾਂ ਨਾਲ ਪਿੱਛੇ ਹੈ।

ਨਿਤੀਸ਼ ਕੁਮਾਰ ਰੈੱਡੀ ਅਤੇ ਵਾਸ਼ਿੰਗਟਨ ਸੁੰਦਰ ਦਰਮਿਆਨ 127 ਦੌੜਾਂ ਦੀ ਸਾਂਝੇਦਾਰੀ ਨੇ ਭਾਰਤ ਨੂੰ ਇੱਕ ਨਾਜ਼ੁਕ ਸਥਿਤੀ ਤੋਂ ਬਾਹਰ ਕੱਢਿਆ ਅਤੇ ਮੇਜ਼ਬਾਨ ਟੀਮ ਨੂੰ ਵੱਡੀ ਚੁਣੌਤੀ ਦਿੱਤੀ। ਇਕ ਪਾਸੇ ਰੈੱਡੀ ਨੇ ਸੈਂਕੜਾ ਜੜਿਆ ਤਾਂ ਦੂਜੇ ਪਾਸੇ ਵਾਸ਼ਿੰਗਟਨ ਸੁੰਦਰ ਨੇ ਅਹਿਮ ਅਰਧ ਸੈਂਕੜਾ ਬਣਾ ਕੇ ਬਿਤਹਰੀਨ ਸਾਂਝੇਦਾਰੀ ਨਿਭਾਈ। ਉਨ੍ਹਾਂ ਦੀ ਸਾਂਝੇਦਾਰੀ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ। ਨਵੀਂ ਗੇਂਦ ਦੇ ਬਾਵਜੂਦ ਆਸਟਰੇਲੀਆ ਉਨ੍ਹਾਂ ਦੋਵਾਂ ਦੀ ਸਾਂਝੇਦਾਰੀ ਨੂੰ ਤੋੜਨ ਵਿੱਚ ਅਸਫਲ ਰਿਹਾ। ਉਨ੍ਹਾਂ ਦਾ ਸਟੈਂਡ ਆਸਟ੍ਰੇਲੀਆ ਦੀ ਧਰਤੀ ‘ਤੇ ਕਿਸੇ ਵੀ ਪੱਖ ਭਾਰਤੀ ਜੋੜੀ ਲਈ 8ਵੀਂ ਵਿਕਟ ਲਈ ਦੂਜਾ ਸਭ ਤੋਂ ਵੱਡਾ ਸਟੈਂਡ ਹੈ। ਇਸ ਤੋਂ ਪਹਿਲਾਂ ਸਿਰਫ਼ ਸਚਿਨ ਤੇਂਦੁਲਕਰ ਅਤੇ ਹਰਭਜਨ ਸਿੰਘ ਦਰਮਿਆਨ 129 ਦੌੜਾਂ ਦੀ ਸਾਂਝੇਦਾਰੀ ਹੈ।

ਜ਼ਿਕਰਯੋਗ ਹੈ ਕਿ ਨਿਤੀਸ਼ ਰੈਡੀ ਇਸ ਸੀਰੀਜ਼ ਵਿਚ ਹੁਣ ਤੱਕ ਭਾਰਤ ਲਈ ਇਕ ਭਰੋਸੇਮੰਦ ਬੱਲੇਬਾਜ਼ ਵਜੋਂ ਉਭਰਿਆ ਹੈ ਅਤੇ ਟੀਮ ਲਈ ਕਈ ਵਾਰ ਹੇਠਲੇ ਕ੍ਰਮ ਉਤੇ ਖੇਡਦਿਆਂ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਵੇਂਕਿ ਉਹ ਇਨ੍ਹਾਂ ਪਾਰੀਆਂ ਵਿਚ ਵੱਡਾ ਸਕੋਰ ਬਣਾਉਣ ਵਿੱਚ ਅਸਮਰੱਥ ਰਿਹਾ ਪਰ ਮੈਲਬੌਰਨ ਕ੍ਰਿਕਟ ਗਰਾਉਂਡ ਵਿੱਚ ਬਾਕਸਿੰਗ ਡੇ ਟੈਸਟ ਵਿੱਚ ਇਸ ਨੌਜਵਾਨ ਆਲਰਾਊਂਡਰ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਉਂਦਿਆਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਹ ਭਵਿੱਖ ਵਿਚ ਭਾਰਤ ਲਈ ਇਕ ਭਰੋਸੇਮੰਦ ਖਿਡਾਰੀ ਵਜੋਂ ਸਾਬਤ ਹੋ ਸਕਦਾ ਹੈ।

ਇਸ ਦੌਰਾਨ ਨਿਤੀਸ਼ ਰੈੱਡੀ ਦੇ ਪਿਤਾ ਮੁਤਿਆਲਾ ਰੈੱਡੀ ਜੋ ਦਰਸ਼ਕਾਂ ਦੇ ਵਿਚਕਾਰ ਬੈਠੇ ਮੈਚ ਦੇਖ ਰਹੇ ਸਨ। ਆਪਣੇ ਪੁੱਤਰ ਨੂੰ ਇਕ ਮੀਲ ਪੱਥਰ ਬਣਾਉਂਦਿਆਂ ਦੇਖ ਕੇ ਕੇ ਉਹ ਬੇਹੱਦ ਭਾਵੁਕ ਹੋ ਗਏ। ਇਸ ਮੌਕੇ ਰੈਡੀ ਦੇ ਪਿਤਾ ਸੱਚਮੁੱਚ ਕੁਝ ਘਬਰਾਏ ਹੋਏ ਦਿਖਾਈ ਦਿੱਤੀ, ਕਿਉਂਕਿ ਉਹਨਾਂ ਦਾ ਪੁੱਤਰ ਸੈਂਕੜੇ ਦੇ ਕਰੀਬ ਪੁੱਜ ਰਿਹਾ ਸੀ, ਜਦਕਿ ਵਾਸ਼ਿੰਗਟਨ ਸੁੰਦਰ ਅਤੇ ਜਸਪ੍ਰੀਤ ਬੁਮਰਾਹ ਆਊਟ ਹੋ ਚੁੱਕੇ ਸਨ। ਜਦੋਂ ਨਿਤੀਸ਼ ਨੇ ਆਪਣਾ ਸੈਂਕੜਾ ਪੂਰਾ ਕੀਤਾ ਤਾਂ ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕਿਆ।

ਨਿਤੀਸ਼ ਰੈੱਡੀ ਸਚਿਨ ਤੇਂਦੁਲਕਰ ਅਤੇ ਰਿਸ਼ਭ ਪੰਤ ਭਾਰਤ ਤੋਂ ਬਾਅਦ ਆਸਟ੍ਰੇਲੀਆ ‘ਚ ਟੈਸਟ ਸੈਂਕੜਾ ਲਗਾਉਣ ਵਾਲੇ ਤੀਜੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ। ਉਹ 8ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਵਾਲਾ ਪਹਿਲਾ ਭਾਰਤੀ ਵੀ ਹੈ ਅਤੇ ਆਸਟਰੇਲੀਆ ਦੀ ਧਰਤੀ ‘ਤੇ ਲਾਲ ਗੇਂਦ ‘ਤੇ ਸੈਂਕੜਾ ਜੜਨ ਵਾਲਾ ਅਤੇ ਉਸ ਸਥਾਨ ‘ਤੇ ਬੱਲੇਬਾਜ਼ੀ ਕਰਦੇ ਹੋਏ ਐਮਸੀਜੀ ਵਿਚ ਸੈਂਕੜਾ ਲਗਾਉਣ ਵਾਲਾ ਇਤਿਹਾਸ ਦਾ ਪਹਿਲਾ ਮਹਿਮਾਨ ਬੱਲੇਬਾਜ਼ ਹੈ।

Leave a Reply

Your email address will not be published. Required fields are marked *