Breaking News
Smart Media Dashmesh Insurance Point

ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦੇ ਅਪਮਾਨ ਖਿਲਾਫ਼ ਰੋਸ ਪ੍ਰਦਰਸ਼ਨ ਅਤੇ ਰੈਲੀ 30 ਨੂੰ

ਚੰਡੀਗੜ੍ਹ, 28 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ. ਆਰ. ਅੰਬੇਡਕਰ ਖਿਲਾਫ਼ ਅਪਸ਼ਬਦ ਬੋਲੇ ਗਏ, ਜਿਸ ਨਾਲ ਦੇਸ਼ ਦੇ ਜਮਹੂਰੀਅਤ ਪਸੰਦ ਨਾਗਰਿਕਾਂ ਨੂੰ ਗਹਿਰਾ ਸਦਮਾ ਲਗਿਆ ਹੈ। ਆਮ ਲੋਕਾਂ ਵਿਚ ਭਾਰਤ ਸਰਕਾਰ ਅਤੇ ਅਮਿਤ ਸ਼ਾਹ ਦੇ ਡਾਕਟਰ ਅੰਬੇਡਕਰ ਪ੍ਰਤੀ ਗੈਰ-ਜਿੰਮੇਵਾਰਾਨਾ ਰਵੱਈਏ ਖਿਲਾਫ਼ ਭਾਰੀ ਰੋਸ ਹੈ।

ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੋਵੇਂ ਸਾਂਝੇ ਤੌਰ ਤੇ ਆਪਣੀਆਂ ਅਵਾਮੀ ਜਥੇਬੰਦੀਆਂ ਦੇ ਸਹਿਯੋਗ ਨਾਲ 30 ਦਸੰਬਰ 2024 ਨੂੰ ਬਾਅਦ ਦੁਪਿਹਰ 4 ਵਜੇ, ਪਲਾਜ਼ਾ, ਸੈਕਟਰ 17, ਚੰਡੀਗੜ੍ਹ ਵਿਖੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰੈਲੀ ਕਰ ਰਹੀਆਂ ਹਨ।

ਰੋਸ ਧਰਨੇ ਵਿੱਚ ਸਾਥੀ ਰਾਜ ਕੁਮਾਰ – ਸਕੱਤਰ ਸੀਪੀਆਈ ਅਤੇ ਸਾਥੀ ਮੁਹੰਮਦ ਸ਼ਹਿਨਾਜ਼ ਗੋਰਸੀ – ਸਕੱਤਰ ਸੀਪੀਆਈ (ਐਮ) ਦੀ ਰਹਿਨੁਮਾਈ ਵਿੱਚ ਜ਼ਿਲ੍ਹਾ ਕੌਂਸਲ ਮੈਂਬਰ, ਬ੍ਰਾਂਚ ਸਕੱਤਰ ਅਤੇ ਹੋਰ ਅਵਾਮੀ ਜਥੇਬੰਦੀਆਂ / ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਥੀ ਸ਼ਾਮਿਲ ਹੋਣਗੇ।

Leave a Reply

Your email address will not be published. Required fields are marked *