Breaking News
Smart Media Dashmesh Insurance Point

ਅਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੀ.ਯੂ. ਦੇ ਪ੍ਰਧਾਨ ਬਣੇ 

ਚੰਡੀਗੜ੍ਹ, 5 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 2024 ਦੇ ਨਤੀਜੇ ਆ ਗਏ ਹਨ। ਚੋਣ ਨਤੀਜਿਆਂ ‘ਚ ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਦੇ ਹੱਥ ਆ ਗਈ ਹੈ। ਅਨੁਰਾਗ ਨੇ ਆਪਣੇ ਨੇੜਲੇ ਵਿਰੋਧੀ ਪ੍ਰਿੰਸ ਚੌਧਰੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਇਸ ਤੋਂ ਇਲਾਵਾ ਚੋਣ ਨਤੀਜਿਆਂ ‘ਚ ਉਪ ਪ੍ਰਧਾਨ ਵੱਜੋਂ ਐਨਐਸਯੂਆਈ ਦੇ ਅਰਚਿਤ ਗਰਗ, ਸਕੱਤਰ ਵੱਜੋਂ (ਇੰਸੋ) ਦੇ ਵਨੀਤ ਯਾਦਵ ਅਤੇ ਏਬੀਵੀਪੀ ਦੇ ਜਸਵਿੰਦਰ ਰਾਣਾ ਜੁਆਇੰਟ ਸਕੱਤਰ ਚੁਣੇ ਗਏ ਹਨ।

ਪ੍ਰਧਾਨਗੀ ਦੀ ਚੋਣ ਲਈ ਪਈਆਂ ਕੁੱਲ ਵੋਟਾਂ ਵਿੱਚੋਂ ਅਨੁਰਾਗ ਦਲਾਲ ਨੂੰ 3434 ਵੋਟਾਂ ਮਿਲੀਆਂ, ਜਦੋਂਕਿ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਦੇ ਉਮੀਦਵਾਰ ਪ੍ਰਿੰਸ ਚੌਧਰੀ ਨੂੰ 3129 ਵੋਟਾਂ, ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਉਮੀਦਵਾਰ ਅਰਪਿਤਾ ਮਲਿਕ ਨੂੰ 1114 ਅਤੇ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਦੇ ਉਮੀਦਵਾਰ ਰਾਹੁਲ ਜੈਨ ਨੂੰ 497 ਵੋਟਾਂ ਮਿਲੀਆਂ।

ਦੱਸਣਯੋਗ ਹੈ ਕਿ ਪ੍ਰਧਾਨਗੀ ਦੀ ਚੋਣ ਜਿੱਤਣ ਵਾਲੇ ਅਨੁਰਾਗ ਕਮਿਸਟਰੀ ਵਿਭਾਗ ਤੋਂ ਰੀਸਰਚ ਸਕਾਲਰ ਹਨ, ਜਿਨ੍ਹਾਂ ਨੇ ਸੀਵਾਈਐਸਐਸ ਦੇ ਪ੍ਰਿੰਸ ਚੌਧਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।

Leave a Reply

Your email address will not be published. Required fields are marked *