Breaking News
Smart Media Dashmesh Insurance Point

ਦੇਸ਼ ‘ਚ 13 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ

ਚੰਡੀਗੜ੍ਹ, 10 ਜੁਲਾਈ, ਪੰਜਾਬੀ ਦੁਨੀਆ ਬਿਊਰੋ :ਦੇਸ਼ ਵਿੱਚ 7 ਰਾਜਾਂ ਦੇ 13 ਵਿਧਾਨ ਸਭਾ ਹਲਕਿਆਂ ਵਿੱਚ ਬੁੱਧਵਾਰ 10 ਜੁਲਾਈ ਨੂੰ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਹਨਾਂ ਸੀਟਾਂ ‘ਤੇ ਚੋਣਾਂ ਮੌਜੂਦਾ ਮੈਂਬਰਾਂ ਦੇ ਅਸਤੀਫ਼ਿਆਂ ਜਾਂ ਮੌਤ ਕਾਰਨ ਖਾਲੀ ਹੋਣ ਤੋਂ ਬਾਅਦ ਕਰਵਾਈਆਂ ਜਾ ਰਹੀਆਂ ਹਨ।

ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਅੱਜ ਬੁੱਧਵਾਰ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸੀਟ ‘ਤੇ ਕੁੱਲ 1,71,963 ਵੋਟਰ ਹਨ। ਇਨ੍ਹਾਂ ਵਿੱਚ 89,629 ਪੁਰਸ਼ ਅਤੇ 82,326 ਔਰਤਾਂ ਸ਼ਾਮਲ ਹਨ। ਨਾਲ ਹੀ, ਉਕਤ ਖੇਤਰ ਵਿੱਚ ਅੱਠ ਤੀਜੇ ਲਿੰਗ ਦੇ ਵੋਟਰ ਹਨ। ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਦੱਸਣਯੋਗ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਸ਼ੀਤਲ ਅੰਗੁਰਲ ਦੇ ‘ਆਪ’ ਵਿਧਾਇਕ ਵਜੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਸੀਟ ਦੀ ਜ਼ਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਲਿਟਮਸ ਟੈਸਟ ਵਜੋਂ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਇਸ ਸੀਟ ‘ਤੇ ਜਿੱਤ ਦਰਜ ਕਰਨ ਲਈ ਆਪਣੀ ਰਿਹਾਇਸ਼ ਵੀ ਜਲੰਧਰ ਸ਼ਿਫਟ ਕਰ ਲਈ ਹੈ ਅਤੇ ਪੂਰੇ ਸਰਕਾਰੀਤੰਤਰ ਨੂੰ ਝੋਕ ਦਿੱਤਾ ਹੈ। ‘ਆਪ’ ਨੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਭਗਤ ਚੁੰਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਨੂੰ ਭਾਜਪਾ ਦੇ ਅੰਗੁਰਲ ਵਿਰੁੱਧ ਮੈਦਾਨ ‘ਚ ਉਤਾਰਿਆ ਹੈ, ਜਿਨ੍ਹਾਂ ਨੇ ‘ਆਪ’ ਛੱਡਣ ਤੋਂ ਬਾਅਦ ਮਾਰਚ ‘ਚ ਆਪਣਾ ਪੱਖ ਬਦਲ ਲਿਆ ਸੀ। ਕਾਂਗਰਸ ਨੇ ਜਲੰਧਰ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਪੰਜ ਵਾਰ ਨਗਰ ਕੌਂਸਲਰ ਰਹਿ ਚੁੱਕੀ ਸੁਰਿੰਦਰ ਕੌਰ ‘ਤੇ ਆਪਣਾ ਦਾਅ ਲਗਾਇਆ ਹੈ।

ਅੱਜ ਜਿਹਨਾਂ 13 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣ ਜਾ ਰਹੀਆਂ ਹਨ, ਉਹਨਾਂ ਵਿੱਚ ਰਾਏਗੰਜ, ਰਾਨਾਘਾਟ ਦੱਖਣ, ਬਗਦਾ ਅਤੇ ਮਾਨਿਕਤਲਾ (ਪੱਛਮੀ ਬੰਗਾਲ); ਬਦਰੀਨਾਥ ਅਤੇ ਮੰਗਲੌਰ (ਉਤਰਾਖੰਡ); ਜਲੰਧਰ ਪੱਛਮੀ (ਪੰਜਾਬ); ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ (ਹਿਮਾਚਲ ਪ੍ਰਦੇਸ਼); ਰੂਪੌਲੀ (ਬਿਹਾਰ); ਵਿਕਰਵੰਡੀ (ਤਾਮਿਲਨਾਡੂ) ਅਤੇ ਅਮਰਵਾੜਾ (ਮੱਧ ਪ੍ਰਦੇਸ਼) ਸ਼ਾਮਲ ਹਨ।

Leave a Reply

Your email address will not be published. Required fields are marked *