Breaking News
Smart Media Dashmesh Insurance Point

ਸੀਟੂ ਵਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਲਗਾਉਣ ਦਾ ਫੈਸਲਾ : ਚੰਦਰ ਸ਼ੇਖਰ

ਮੋਹਾਲੀ, 8 ਜੂਨ, ਪੰਜਾਬੀ ਦੁਨੀਆ ਬਿਊਰੋ :

ਸੀਟੂ ਦੀ ਸੂਬਾਈ ਵਰਕਿੰਗ ਕਮੇਟੀ ਇਸਦੇ ਸੁਬਾਈ ਪ੍ਰਧਾਨ ਸਾਥੀ ਮਹਾਂਸਿੰਘ ਰੋੜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਉਪਰੰਤ ਐਲਾਨ ਕੀਤਾ ਹੈ ਕਿ ਉਹ ਜਿਲਾ ਮੁਹਾਲੀ ਦੀਆਂ ਯੂਨੀਅਨਾਂ ਨਾਲ ਫੌਰੀ ਰਾਏ ਕਰਕੇ ਪੰਜਾਬ ਸਰਕਾਰ ਵਿਰੁੱਧ ਇਕ ਅਪ੍ਰੈਲ ਤੋਂ ਬਣਦੇ ਮਹਿੰਗਾਈ ਭੱਤੇ ਨੂੰ ਫੌਰੀ ਜਾਰੀ ਕਰਵਾਉਣ ਲਈ, 12 ਸਾਲਾਂ ਤੋਂ ਲਮਕਦੀਆਂ ਘੱਟੋ-ਘੱਟ ਉਜਰਤਾਂ ਜਾਰੀ ਕਰਵਾਉਣ ਲਈ, ਸ਼ੰਘਰਸ਼ਸ਼ੀਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਦੀਆਂ ਮੰਗਾਂ ਲਈ ਘੱਟੋ-ਘੱਟ ਉਜਰਤਾਂ ਲਾਗੂ ਕਰਵਾਉਣ ਲਈ ਅਤੇ ਸਫਾਈ ਸੇਵਕ ਆਗੂਆਂ ਨੂੰ ਬਹਾਲ ਕਰਵਾਉਣ ਲਈ, ਆਂਗਣਵਾੜੀ ਅਤੇ ਹੋਰਨਾਂ ਸਕੀਮ ਵਰਕਰਾ ਲਈ ਸੁਪਰੀਮ ਕੋਰਟ ਵਲੋਂ ਪਾਸ ਕੀਤੀ ਗਈ ਗ੍ਰੇਚਿਉਟੀ ਲਾਗੂ ਕਰਵਾਉਣ ਲਈ, ਮਨਰੇਗਾ ਮਜਦੂਰਾ ਲਈ ਖੇਤ ਮਜਦੂਰਾਂ ਦੇ ਬਰਾਬਰ 430 ਰੁਪਏ 70 ਪੈਸੇ ਦਿਹਾੜੀ ਲਾਗੂ ਕਰਵਾਉਣ ਲਈ ਆਦਿ ਮੰਗਾਂ ਨੂੰ ਮਨਵਾਉਣ ਲਈ ਸੂਬਾ ਪੱਧਰੀ ਰੋਸ ਧਰਨੇ ਦਾ ਆਯੋਜਨ ਕਰੇਗੀ।

ਸੀਟੂ ਦੇ ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੇ ਫੌਰੀ ਅਤੇ ਲੋੜੀਂਦੇ ਕਦਮ ਨਾਂ ਚੁੱਕੇ ਤਾਂ ਇਸੇ ਪ੍ਰਸਤਾਵਿਤ ਧਰਨੇ ਵਿੱਚ ਹੀ ਲਗਾਤਾਰ ਇੱਥੇ ਹੀ ‘ਘੇਰਾ ਪਾਓ-ਡੇਰਾ ਲਾਓ’ ਦੇ ਤਿੱਖੇ ਸੰਘਰਸ਼ ਦਾ ਵੀ ਐਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *