Breaking News
Smart Media Dashmesh Mohali Walk Smart Media Insurance Point Hardev Singh Ubha

ਸਕੂਲਾਂ ਦੇ 181 ਸਰਕਾਰੀ ਅਧਿਆਪਕ, ਹੈੱਡਮਾਸਟਰ ਵਜੋਂ ਪਦਉੱਨਤ

ਚੰਡੀਗੜ੍ਹ, 4 ਸਤੰਬਰ, ਪੰਜਾਬੀ ਦੁਨੀਆ ਬਿਊਰੋ :

ਸਰਕਾਰੀ ਸਕੂਲਾਂ ਵਿੱਚ ਹੋਰ ਬਿਹਤਰ ਅਤੇ ਮਜ਼ਬੂਤ ਸਿੱਖਿਆ ਪ੍ਰਣਾਲੀ ਲਈ ਪੰਜਾਬ ਸਰਕਾਰ ਨੇ 4 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਸਮੇਤ 181 ਅਧਿਆਪਕਾਂ ਨੂੰ ਹੈੱਡਮਾਸਟਰ ਵਜੋਂ ਪਦਉੱਨਤ ਕੀਤਾ ਹੈ ਤਾਂ ਜੋ ਇਨ੍ਹਾਂ ਅਸਾਮੀਆਂ ਨੂੰ ਭਰ ਕੇ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਹਰੇਕ ਸਕੂਲ ਵਿੱਚ ਜ਼ਮੀਨੀ ਪੱਧਰ ’ਤੇ ਮਜ਼ਬੂਤ ਗਤੀਸ਼ਲੀ ਅਗਵਾਈ ਯਕੀਨੀ ਬਣਾਈ ਜਾ ਸਕੇ।

ਅੱਜ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪਦਉੱਨਤੀਆਂ ਅਧਿਆਪਕਾਂ ਲਈ ਵੱਡੇ ਪੇਸ਼ੇਵਰ ਵਿਕਾਸ ਅਤੇ ਤਰੱਕੀ ਦੇ ਨਾਲ-ਨਾਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਵਚਨਬੱਧਤਾ ਨੂੰ ਵੀ ਦਰਸਾਉਂਦੀਆਂ ਹਨ।

ਹੈੱਡਮਾਸਟਰ ਵਜੋਂ ਪਦਉੱਨਤ ਹੋਏ 181 ਅਧਿਆਪਕਾਂ ਵਿੱਚੋਂ 140 ਜਨਰਲ ਸ਼੍ਰੇਣੀ ਨਾਲ ਸਬੰਧਤ, 23 ਐਸ.ਸੀ. ਸ਼੍ਰੇਣੀ ਨਾਲ, 6 ਦਿਵਿਆਂਗ ਅਤੇ 8 ਬੈਕਲਾਗ ਪੀ.ਡਬਲਿਊ.ਡੀ. ਕੋਟੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 4 ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਨੂੰ ਵੀ ਤਰੱਕੀ ਦਿੱਤੀ ਗਈ ਹੈ।

ਸ. ਬੈਂਸ ਨੇ ਕਿਹਾ, ‘‘ਇਹ ਸਾਡੇ ਸਕੂਲਾਂ ਨੂੰ ਢੁਕਵੀਂ ਅਗਵਾਈ ਨਾਲ ਸਮਰੱਥ ਬਣਾਉਣ ਵੱਲ ਇੱਕ ਪਰਿਵਰਤਨਸ਼ੀਲ ਕਦਮ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਰਾਜ ਦੇ ਹਰੇਕ ਸਕੂਲ ਵਿੱਚ ਇੱਕ ਹੈੱਡਮਾਸਟਰ ਹੋਵੇ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਪ੍ਰੇਰਿਤ ਕਰੇ ਕਿਉਂਕਿ ਮਿਆਰੀ ਸਿੱਖਿਆ ਦਾ ਮੁੱਢ ਮਜ਼ਬੂਤ ਲੀਡਰਸ਼ਿਪ ਹੀ ਹੁੰਦੀ ਹੈ।

ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਪਦਉੱਨਤ ਹੋਏ ਨਵੇਂ ਹੈੱਡਮਾਸਟਰ ਤੁਰੰਤ ਚਾਰਜ ਸੰਭਾਲਣਗੇ, ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਨਵੀਂ ਊਰਜਾ ਆਵੇਗੀ।

Leave a Reply

Your email address will not be published. Required fields are marked *