Breaking News
Smart Media Dashmesh Insurance Point

ਉੱਘੇ ਪੰਜਾਬੀ ਸਾਹਿਤਕਾਰ ਸੁਰਜੀਤ ਪਾਤਰ ਨਹੀਂ ਰਹੇ

ਚੰਡੀਗੜ੍ਹ, 11 ਮਈ, ਪੰਜਾਬੀ ਦੁਨੀਆ ਬਿਊਰੋ :

ਸ਼ਨੀਵਾਰ ਸਵੇਰੇ ਹੀ ਸਾਹਿਤਕ ਪ੍ਰੇਮੀਆਂ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਕਿ ਪ੍ਰਸਿੱਧ ਪੰਜਾਬੀ ਸ਼ਖਸੀਅਤ ਅਤੇ ਉੱਘੇ ਸਾਹਿਤਕਾਰ ਸੁਰਜੀਤ ਪਾਤਰ ਦਾ ਅੱਜ ਦੇਹਾਂਤ ਹੋ ਗਿਆ। ਇਹ ਖਬਰ ਪਤਾ ਲੱਗਦਿਆਂ ਹੀ ਪੰਜਾਬੀ ਸਾਹਿਤਕ ਖੇਤਰ ਵਿੱਚ ਮਾਯੂਸੀ ਦਾ ਆਲਮ ਛਾ ਗਿਆ। ਉਹ 79 ਸਾਲ ਦੇ ਸਨ। ਉਹਨਾਂ ਦਾ ਜਨਮ 14 ਜਨਵਰੀ 1945 ਨੂੰ ਪਾਤਰ ਕਲਾਂ, ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਾਹਿਤ ਵਿਚ ਪੀਐਚਡੀ ਕੀਤੀ ਸੀ। ਪਾਤਰ ਸਾਹਬ ਦੇ ਜਾਣ ਨਾਲ ਸਮੁੱਚੇ ਸਾਹਿਤ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Leave a Reply

Your email address will not be published. Required fields are marked *