Breaking News
Smart Media Dashmesh Mohali Walk Smart Media Insurance Point Hardev Singh Ubha

HDFC ਬੈਂਕ ਨੇ ਖਾਤਾਧਾਰਕਾਂ ਲਈ ਨਿਯਮਾਂ ‘ਚ ਕੀਤਾ ਵੱਡਾ ਬਦਲਾਅ

ਛੋਟੇ ਅਤੇ ਮੱਧ ਵਰਗ ਦੇ ਗਾਹਕਾਂ ਦੀ ਜੇਬ ‘ਤੇ ਪਏਗਾ ਸਿੱਧਾ ਅਸਰ!

ਨਵੀਂ ਦਿੱਲੀ / ਚੰਡੀਗੜ੍ਹ, 16 ਅਗਸਤ, ਪੰਜਾਬੀ ਦੁਨੀਆ ਬਿਊਰੋ :

HDFC ਬੈਂਕ ਨੇ ਆਪਣੇ ਬਚਤ ਖਾਤਾ ਧਾਰਕਾਂ ਲਈ ਨਕਦ ਲੈਣ-ਦੇਣ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਗਾਹਕਾਂ ਨੂੰ ਹਰ ਮਹੀਨੇ ਸਿਰਫ਼ 1 ਲੱਖ ਰੁਪਏ ਤੱਕ ਦੇ ਨਕਦ ਲੈਣ-ਦੇਣ (ਸਵੈ ਅਤੇ ਤੀਜੀ-ਧਿਰ ਦੋਵੇਂ) ਮੁਫ਼ਤ ਮਿਲਣਗੇ, ਜਦੋਂ ਕਿ ਪਹਿਲਾਂ ਇਹ ਸੀਮਾ 2 ਲੱਖ ਰੁਪਏ ਸੀ।

ਮੁਫ਼ਤ ਲੈਣ-ਦੇਣ ਦੀ ਗਿਣਤੀ ਪਹਿਲਾਂ ਵਾਂਗ ਚਾਰ ਰਹੇਗੀ, ਪਰ ਇਸ ਤੋਂ ਬਾਅਦ, ਹਰ ਲੈਣ-ਦੇਣ ‘ਤੇ 150 ਰੁਪਏ ਵਾਧੂ ਚਾਰਜ ਲਏ ਜਾਣਗੇ। ਬੈਂਕ ਦੇ ਇਸ ਫੈਸਲੇ ਦਾ ਛੋਟੇ ਅਤੇ ਮੱਧ ਵਰਗ ਦੇ ਗਾਹਕਾਂ ਦੀ ਜੇਬ ‘ਤੇ ਸਿੱਧਾ ਅਸਰ ਪੈ ਸਕਦਾ ਹੈ।

ਨਕਦ ਲੈਣ-ਦੇਣ ‘ਤੇ ਨਵੇਂ ਨਿਯਮਾਂ ਮੁਤਾਬਕ ਹੁਣ ਹਰੇਕ ਖਾਤੇ ‘ਤੇ ਸਿਰਫ਼ 4 ਮੁਫ਼ਤ ਨਕਦ ਲੈਣ-ਦੇਣ ਉਪਲਬਧ ਹੋਣਗੇ ਅਤੇ 4 ਤੋਂ ਵੱਧ ਲੈਣ-ਦੇਣ ਕਰਨ ‘ਤੇ, ਪ੍ਰਤੀ ਲੈਣ-ਦੇਣ 150 ਰੁਪਏ ਦੇਣੇ ਪੈਣਗੇ। ਉਪਰੰਤ ਮੁਫ਼ਤ ਸੀਮਾ ਤੋਂ ਬਾਅਦ, ਪ੍ਰਤੀ 1,000 ਰੁਪਏ ‘ਤੇ 5 ਰੁਪਏ ਜਾਂ ਘੱਟੋ-ਘੱਟ 150 ਰੁਪਏ ਦਾ ਚਾਰਜ ਨਕਦ ਲੈਣ-ਦੇਣ ‘ਤੇ ਲਗਾਇਆ ਜਾਵੇਗਾ। ਜਦਕਿ ਤੀਜੀ-ਧਿਰ ਦੇ ਨਕਦ ਲੈਣ-ਦੇਣ ਲਈ ਰੋਜ਼ਾਨਾ ਸੀਮਾ ਸਿਰਫ਼ 25,000 ਰੁਪਏ ਹੀ ਰਹੇਗੀ।

ਇਸੇ ਤਰ੍ਹਾਂ NEFT ਟ੍ਰਾਂਸਫਰ ਚਾਰਜ ਹੁਣ 10,000 ਰੁਪਏ ਤੱਕ: 2 ਰੁਪਏ, 10,000 ਰੁਪਏ ਤੋਂ 1 ਲੱਖ ਰੁਪਏ: 4 ਰੁਪਏ, 1 ਲੱਖ ਰੁਪਏ ਤੋਂ 2 ਲੱਖ ਰੁਪਏ: 14 ਰੁਪਏ ਜਦਕਿ 2 ਲੱਖ ਰੁਪਏ ਤੋਂ ਵੱਧ: 24 ਰੁਪਏ ਹੋਣਗੇ।

ਇਸੇ ਤਰ੍ਹਾਂ RTGS ਟ੍ਰਾਂਸਫਰ ਚਾਰਜ ਹੁਣ 2 ਲੱਖ ਰੁਪਏ ਤੋਂ 5 ਲੱਖ ਰੁਪਏ: 20 ਰੁਪਏ ਅਤੇ 5 ਲੱਖ ਰੁਪਏ ਤੋਂ ਵੱਧ: 45 ਰੁਪਏ ਹੋਣਗੇ।

ਇਸ ਤੋਂ ਇਲਾਵਾ IMPS ਟ੍ਰਾਂਸਫਰ ਚਾਰਜ ਹੁਣ 1,000 ਰੁਪਏ ਤੱਕ: 2.50 ਰੁਪਏ, 1,000 ਰੁਪਏ ਤੋਂ 1 ਲੱਖ ਰੁਪਏ: 5 ਰੁਪਏ ਅਤੇ 1 ਲੱਖ ਰੁਪਏ ਤੋਂ ਵੱਧ: 15 ਰੁਪਏ ਹੋਣਗੇ। ਜਦਕਿ ECS ਅਤੇ ACH ਰਿਟਰਨ ਚਾਰਜ – ਪਹਿਲੀ ਵਾਰ ਰਿਟਰਨ: 450 ਰੁਪਏ (ਸੀਨੀਅਰ ਸਿਟੀਜ਼ਨ – 400 ਰੁਪਏ), ਦੂਜੀ ਵਾਰ: 500 ਰੁਪਏ (ਸੀਨੀਅਰ ਸਿਟੀਜ਼ਨ – 450 ਰੁਪਏ) ਜਦਕਿ ਤੀਜੀ ਵਾਰ ਤੋਂ ਬਾਅਦ: 550 ਰੁਪਏ (ਸੀਨੀਅਰ ਸਿਟੀਜ਼ਨ – 500 ਰੁਪਏ) ਹੋਣਗੇ।

Leave a Reply

Your email address will not be published. Required fields are marked *