Breaking News
Smart Media Dashmesh Insurance Point

ਮਨੀਸ਼ ਸਿਸੋਦੀਆ ਦਾ ਬਿਆਨ, ਪੰਜਾਬ ਦੀ ਏਕਤਾ ਅਤੇ ਆਖੰਡਤਾ ਲਈ ਗੰਭੀਰ ਖਤਰਾ: ਹਰਦੇਵ ਉੱਭਾ

ਚੰਡੀਗੜ੍ਹ, 16 ਅਗਸਤ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਤਾਜ਼ਾ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਨਾ ਸਿਰਫ਼ ਪੰਜਾਬ ਦੀ ਏਕਤਾ ਅਤੇ ਆਖੰਡਤਾ ’ਤੇ ਸਿੱਧਾ ਹਮਲਾ ਹੈ, ਬਲਕਿ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਲਈ ਗੰਭੀਰ ਖਤਰਾ ਤੇ ਸਮਾਜਿਕ ਰਿਸ਼ਤਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਹੈ। ਉੱਭਾ ਨੇ ਕਿਹਾ ਕਿ ਅਜਿਹੀ ਪਾਰਟੀ ਤੇ ਉਸਦੇ ਲੀਡਰਸ਼ਿਪ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣ ਹੋਵੇਗਾ, ਕਿਉਂਕਿ ਪੰਜਾਬ ਪਹਿਲਾ ਹੀ ਬਹੁਤ ਸੰਤਾਪ ਭੋਗ ਚੁੱਕਿਆ ਹੈ।

ਹਰਦੇਵ ਉੱਭਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਵੱਲੋਂ ਇਸ ਤਰ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਸਾਬਤ ਕਰਦਾ ਹੈ ਕਿ ਉਨ੍ਹਾਂ ਦਾ ਅਸਲ ਏਜੰਡਾ ਲੋਕਾਂ ਨੂੰ ਵੰਡਣਾ ਅਤੇ ਰਾਜਨੀਤਕ ਲਾਭ ਲਈ ਤਣਾਅ ਪੈਦਾ ਕਰਨਾ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਕਦੇ ਵੀ ਕਿਸੇ ਨੂੰ ਆਪਣੀ ਧਰਤੀ ਦੀ ਅਖੰਡਤਾ ਨਾਲ ਖੇਡਣ ਨਹੀਂ ਦੇਣਗੇ। ਭਾਰਤੀ ਜਨਤਾ ਪਾਰਟੀ, ਪੰਜਾਬ ਦੀ ਏਕਤਾ, ਅਮਨ-ਚੈਨ ਅਤੇ ਭਾਈਚਾਰਕ ਸਾਂਝ ਦੀ ਰੱਖਿਆ ਲਈ ਤਿਆਰ ਬਰ ਤਿਆਰ ਹੈ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ।

Leave a Reply

Your email address will not be published. Required fields are marked *