Breaking News
Smart Media Dashmesh Mohali Walk Smart Media Insurance Point Hardev Singh Ubha

ਲਾਇਨਜ਼ ਕਲੱਬ ਵਲੋਂ ਸੇਂਟ ਲੁਇਸ ਪਬਲਿਕ ਸਕੂਲ ‘ਚ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ

ਕੈਂਪ ਵਿੱਚ ਕਰੀਬ 115 ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੀਤਾ

ਮੋਹਾਲੀ, 17 ਅਪ੍ਰੈਲ (ਮਨਜੀਤ ਸਿੰਘ ਚਾਨਾ): 

ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਵੱਲੋਂ ਸਿਵਲ ਹਸਪਤਾਲ ਫੇਜ਼-6, ਮੋਹਾਲੀ ਦੇ ਸਹਿਯੋਗ ਨਾਲ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।

ਇਹ ਕੈਂਪ ਲਾਇਨਜ਼ ਕਲੱਬ ਮੋਹਾਲੀ ਦੇ ਪ੍ਰਧਾਨ ਲਾਇਨ ਅਮਨਦੀਪ ਸਿੰਘ ਗੁਲਾਟੀ ਦੀ ਪ੍ਰਧਾਨਗੀ ਹੇਠ ਅਤੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ. ਡਾ.ਐਚ.ਐਸ.ਚੀਮਾ ਅਤੇ ਡਾ. ਪਰਨੀਤ ਗਰੇਵਾਲ (ਡੀ.ਡੀ.ਐਚ.ਓ .) ਦੀ ਦੇਖ-ਰੇਖ ਹੇਠ ਦੰਦਾਂ ਦਾ ਚੈਕਅੱਪ ਕੈਂਪ ਸੇਂਟ ਲੁਇਸ ਪਬਲਿਕ ਸਕੂਲ, ਸੋਹਾਣਾ ਵਿੱਖੇ ਲਗਾਇਆ ਗਿਆ। ਕੈਂਪ ਵਿੱਚ 115 ਦੇ ਕਰੀਬ ਬੱਚਿਆਂ ਦੇ ਦੰਦਾਂ ਦਾ ਚੈਕਅਪ ਕੀਤਾ ਗਿਆ। ਸਿਵਲ ਹਸਪਤਾਲ ਵੱਲੋਂ ਸਕੂਲ ਦੇ ਬੱਚਿਆਂ ਨੂੰ ਰੈਫਰਲ ਕਾਰਡ ਦਿੱਤੇ ਗਏ ਅਤੇ ਕਲੱਬ ਵੱਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਡੈਂਟਲ ਕਿਟਸ ਵੀ ਦੀਤੀਆਂ ਗਈਆਂ। ਇਸੀ ਪ੍ਰਕ੍ਰਿਆ ਦੌਰਾਨ ਡੀ.ਸੀ.ਬੀ. ਬੈਂਕ ਫੇਜ਼-11 ਦੀ ਸ਼ਾਖਾ ਦੇ ਮੈਨੇਜਰ ਗੌਰਵ ਖੱਨਾ ਅਤੇ ਸਟਾਫ ਵੱਲੋਂ ਸਕੂਲ ਡਸਟਬਿੰਨ ਅਤੇ ਸਾਰੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ।

 ਡਾ.ਹਰਪ੍ਰੀਤ ਕੌਰ (ਜਿਲ੍ਹਾ ਨੋਡਲ ਅਫਸਰ, ਰਾਸ਼ਟਰੀ ਓਰਲ ਹੈਲਥ ਪ੍ਰੋਗਰਾਮ) ਅਤੇ ਡਾਕਟਰਾਂ ਦੀ ਅਗਵਾਈ ਹੇਠ ਸਾਰੇ ਬੱਚਿਆਂ ਨੂੰ ਬੁਰਸ਼ ਤਕਨੀਕ ਦਾ ਪ੍ਰਦਰਸ਼ਨ ਦਿੱਤਾ ਗਿਆ।  

ਇਸ ਮੌਕੇ ਡਾ. ਅਨੂਪ੍ਰੀਤ ਕੌਰ (ਮੈਡੀਕਲ ਅਫਸਰ), ਡਾ. ਹਰਦੇਸ਼ਵਰ ਸਿੰਘ, ਡਾ. ਗੁਰਜੋਤ ਕੌਰ ਅਤੇ ਲਾਇਨਜ਼ ਕਲੱਬ ਵੱਲੋਂ ਜ਼ੋਨ ਚੇਅਰਪਰਸਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਰਾਜਿੰਦਰ ਚੌਹਾਨ (ਖ਼ਜ਼ਾਨਚੀ), ਲਾਇਨ ਕੇ.ਕੇ. ਅਗਰਵਾਲ, ਸਕੂਲ ਹੈੱਡ ਰਾਜ ਕੌਸ਼ਲ ਅਤੇ ਸਕੂਲ ਸਟਾਫ ਹਾਜਿਰ ਸਨ। 

ਅੰਤ ਵਿੱਚ ਕਲੱਬ ਦੇ ਜੋਨ ਚੇਅਰਪਰਸਨ ਹਰਿੰਦਰ ਪਾਲ ਸਿੰਘ ਹੈਰੀ ਨੇ ਸਾਰਿਆਂ ਵੱਲੋਂ ਸਹਿਯੋਗ ਦੇਣ ਦਾ ਧੰਨਵਾਦ ਕੀਤਾ। 

Leave a Reply

Your email address will not be published. Required fields are marked *