Breaking News
Dashmesh GS Electricals Verka Smart Media Insurance Point Tav Prasad

ਭਾਰਤ ਦੀ ਆਬਾਦੀ ਕਰੀਬ 1.46 ਅਰਬ, ਪਰ ਜਨਮ ਦਰ ਘਟੀ: ਰਿਪੋਰਟ

ਨਵੀਂ ਦਿੱਲੀ, 11 ਜੂਨ, ਪੰਜਾਬੀ ਦੁਨੀਆ ਬਿਊਰੋ:

ਸੰਯੁਕਤ ਰਾਸ਼ਟਰ ਦੀ ਇੱਕ ਨਵੀਂ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ 2025 ਵਿਚ ਭਾਰਤ ਦੀ ਆਬਾਦੀ ਵੱਧ ਕੇ 1.46 ਅਰਬ ਹੋਣ ਦਾ ਅਨੁਮਾਨ ਹੈ। ਪਰ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਕੁੱਲ ਪ੍ਰਜਨਨ ਦਰ (TFR) ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ 2025 ਦੀ ਵਿਸ਼ਵ ਆਬਾਦੀ ਦੀ ਸਬੰਧੀ ਰਿਪੋਰਟ ਵਿੱਚ ਮੰਗਲਵਾਰ ਨੂੰ ਜਾਰੀ ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਆਬਾਦੀ ਘਟਣ ਤੋਂ ਪਹਿਲਾਂ ਕਰੀਬ 40 ਸਾਲਾਂ ਵਿੱਚ ਲਗਭਗ 1.7 ਅਰਬ ਹੋਣ ਦੀ ਉਮੀਦ ਹੈ। ਇਸ ਸਾਲ ਚੀਨ ਦੀ ਆਬਾਦੀ 1.41 ਅਰਬ ਨੂੰ ਛੂਹਣ ਦਾ ਅਨੁਮਾਨ ਹੈ। UNFPA ਦੀ ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਦਾ TFR ਘਟ ਕੇ 1.9 ਹੋ ਗਿਆ ਹੈ, ਜੋ ਕਿ ਪ੍ਰਤੀ ਔਰਤ 2.1 ਜਨਮ ਦੇ ਰਿਪਲੇਸਮੈਂਟ ਲੈਵਲ ਪ੍ਰਜਨਨ ਦਰ ਤੋਂ ਹੇਠਾਂ ਹੈ, ਜੋ ਦਰਸਾਉਂਦਾ ਹੈ ਕਿ ਔਰਤਾਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਆਬਾਦੀ ਦੇ ਆਕਾਰ ਨੂੰ ਬਣਾਈ ਰੱਖਣ ਲਈ ਲੋੜ ਤੋਂ ਘੱਟ ਬੱਚੇ ਪੈਦਾ ਕਰ ਰਹੀਆਂ ਹਨ।

ਦੇਸ਼ ਦੇ ਬਿਹਾਰ, ਝਾਰਖੰਡ ਅਤੇ ਯੂ.ਪੀ. ਵਰਗੇ ਰਾਜਾਂ ਵਿਚ ਉੱਚ ਜਨਮ ਦਰ ਦੇਖੀ ਗਈ ਹੈ, ਜਿਸਦਾ ਮੁੱਖ ਕਾਰਨ ਮਾੜੀਆਂ ਗਰਭ ਨਿਰੋਧਕ ਤੇ ਸਿਹਤ ਸੇਵਾਵਾਂ ਅਤੇ ਲਿੰਗ ਨਿਯਮਾਂ ਦੇ ਕਾਰਨ ਅਣਇੱਛਤ ਅਤੇ ਬੱਚਿਆਂ ਦੇ ਜਨਮ ਵਿਚ ਘੱਟ ਦੂਰੀ ਵਾਲੇ ਕੇਸ ਆਮ ਹਨ।

ਦੂਜੇ ਪਾਸੇ, ਦਿੱਲੀ, ਕੇਰਲ ਅਤੇ ਤਾਮਿਲਨਾਡੂ ਵਰਗੇ ਰਾਜਾਂ ਨੇ ਰਿਪਲੇਸਮੈਂਟ ਤੋਂ ਘੱਟ ਪ੍ਰਜਨਨ ਦਰ ਨੂੰ ਕਾਇਮ ਰੱਖਿਆ ਹੈ, ਜਿੱਥੇ ਖਾਸ ਕਰਕੇ ਪੜ੍ਹੇ-ਲਿਖੇ ਮੱਧ-ਵਰਗ ਦੀਆਂ ਔਰਤਾਂ ਅਤੇ ਬਹੁਤ ਸਾਰੇ ਜੋੜਿਆਂ ਨੇ ਆਪਣੇ ਖ਼ਰਚਿਆਂ ਅਤੇ ਨੌਕਰੀ ਕਾਰਨ ਬੱਚੇ ਦੇ ਜਨਮ ਵਿੱਚ ਦੇਰੀ ਕੀਤੀ ਹੈ ਜਾਂ ਇਸ ਨੂੰ ਛੱਡ ਦਿੱਤਾ ਹੈ।

Leave a Reply

Your email address will not be published. Required fields are marked *