Breaking News
Dashmesh GS Electricals Verka Smart Media Insurance Point Tav Prasad

ਬੋਰਡ ਦੇ ਮਰਹੂਮ ਚੇਅਰਮੈਨ ਸ਼ੇਰਗਿਲ ਨੂੰ ਸਮਰਪਿਤ ਮੇਲ-ਜੋਲ ਸਮਾਗਮ ਯਾਦਗਾਰ ਹੋ ਨਿਬੜਿਆ

ਪ੍ਰੀਖਿਆ ਲੈਣਾ ਵੀ ਓਨਾ ਹੀ ਚੁਣੌਤੀਪੂਰਨ ਜਿੰਨਾ ਪ੍ਰੀਖਿਆ ਦੇਣਾ : ਸ੍ਰੀਮਤੀ ਬਰਾੜ

ਮੋਹਾਲੀ, 25 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਰਹੂਮ ਚੇਅਰਮੈਨ ਗੁਰਬਖਸ ਸਿੰਘ ਸ਼ੇਰਗਿੱਲ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਡ ਆਫੀਸਰ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਮੇਲ-ਜੋਲ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਐਸੋਸੀਏਸ਼ਨ ਦੇ ਸੇਵਾਮੁਕ਼ਤ 5 ਸੀਨੀਅਰ ਅਧਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪ੍ਰੋਗਰਾਮ ਦਾ ਅਗਾਜ਼ ਪਰਮਜੀਤ ਸਿੰਘ ਪੰਮਾ ਦੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ਨਾਲ ਹੋਇਆ।

ਐਸੋਸੀਏਸ਼ਨ ਦੇ ਜਨਜਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਨੇ ਸਿੱਖਿਆ ਬੋਰਡ ਦੇ ਮਰਹੂਮ ਚੇਅਰਮੈਨ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਬੰਸ ਬਾਗੜੀ ਨੇ ਸ੍ਰੀ ਸ਼ੇਰਗਿਲ ਵੱਲੋਂ ਸਿੱਖਿਆ ਬੋਰਡ ਦੇ ਕਰਮਚਾਰੀਆਂ ਨੂੰ ਦਿੱਤੀ ਗਈ ਪੈਨਸ਼ਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵਲੋਂ ਭਾਰਤ ਦੇ ਬੋਰਡ ਅਤੇ ਕਾਰਪੋਰੇਸ਼ਨਾਂ ਵਿੱਚ ਸਿੱਖਿਆ ਬੋਰਡ ਨੂੰ ਪੈਨਸ਼ਨ ਦਿਵਾਈ ਗਈ। ਉਹਨਾਂ ਮਰਹੂਮ ਚੇਅਰਮੈਨ ਭਰਪੂਰ ਸਿੰਘ ਅਤੇ ਪ੍ਰੋ ਹਰਬੰਸ ਸਿੰਘ ਵਲੋਂ ਬੋਰਡ ਮੁਲਾਜ਼ਮਾਂ ਲਈ ਕੀਤੇ ਕੰਮਾਂ ਨੂੰ ਵੀ ਯਾਦ ਕੀਤਾ ਗਿਆ। ਬੋਰਡ ਯੂਨੀਅਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਅਤੇ ਸੇਵਾਮੁਕਤ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਰਾਣੂੰ ਯਾਦਗਰੀ ਟਰੱਸਟ ਦੇ ਚੇਅਰਮਨ ਜਰਨੈਲ ਸਿੰਘ ਚੂੰਨੀ ਵੱਲੋਂ ਵੀ ਸ੍ਰੀ ਸ਼ੇਰਗਿਲ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਗਿਆ।

ਸਿੱਖਿਆ ਬੋਰਡ ਦੀ ਸਕੱਤਰ ਸ੍ਰੀਮਤੀ ਪਰਲੀਨ ਕੌਰ ਬਰਾੜ ਵੱਲੋਂ ਬੋਰਡ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਅਧਿਕਾਰੀਆਂ ਨੂੰ ਮਿਲਕੇ ਖੁਸੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨ਼ਤ ਦਾ ਨਤੀਜਾ ਹੈ ਕਿ ਸਿੱਖਿਆ ਬੋਰਡ ਅੱਜ ਲੱਖਾਂ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਪ੍ਰਦਾਨ ਕਰ ਰਿਹਾ ਹੈ। ਉਨਾਂ ਕਿਹਾ ਕਿ ਉਨਾਂ ਅੱਜ ਮਹਿਸੂਸ ਕੀਤਾ ਕਿ ਪ੍ਰੀਖਿਆ ਲੈਣਾ ਵੀ ਓਨੀ ਵੱਡੀ ਚੁਣੌਤੀ ਹੈ ਜਿੰਨੀ ਕਿ ਪ੍ਰੀਖਿਆ ਦੇਣਾ ਹੈ। ਉਨ੍ਹਾਂ ਇਸ ਮੌਕੇ, ਬੋਰਡ ਦੇ ਸੇਵਾਮੁਕਤ ਅਧਿਕਾਰੀਆਂ, ਤਰਲੋਚਨ ਸਿੰਘ ਤਰਸੀ, ਸ੍ਰੀਮਤੀ ਜਗਵੀਰ ਕੌਰ ਬਰਾੜ, ਜਰਨੈਲ ਸਿੰਘ, ਸ੍ਰੀਮਤੀ ਹਰਬੰਸ ਕੌਰ ਗਿੱਲ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਬਾਠ ਨੂੰ ਸਨਮਾਨ ਚਿੰਨ ਅਤੇ ਦੁਸਾਲਾ ਦੇ ਕੇ ਸਨਮਾਨਿ਼ਤ ਕੀਤਾ।

ਇਸ ਮੌਕੇ ਸਾਬਕਾ ਕੰਟਰੋਲਰ ਜਰਨੈਲ ਸਿੰਘ, ਸਾਬਕਾ ਸਕੱਤਰ ਸ੍ਰੀਮਤੀ ਪਵਿਤਰ ਕੌਰ ਅਤੇ ਜਗੀਰ ਸਿੰਘ ਨੇ ਅਪਣੇ ਸਾਥੀਆਂ ਨਾਲ ਬੀਤਾਏ ਪਲਾਂ ਨੂੰ ਯਾਦ ਕੀਤਾ ਅਤੇ ਐਸੋਸੀਏਸ਼ਨ ਦੇ ਆਹੁਦੇਦਾਰਾਂ ਨੂੰ ਸਫਲ ਪ੍ਰੋਗਰਾਮ ਲਈ ਵਧਾਈ ਦਿਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਸ੍ਰੀਮਤੀ ਪਰਲੀਨ ਕੌਰ ਬਰਾੜ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਕੱਤਰ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੁਰਦੀਪ ਢਿਲੋਂ, ਰਾਮ ਨਾਥ ਗੋਇਲ, ਹਰਬੰਸ ਸਿੰਘ ਢੋਲੇਵਾਲ, ਗੁਰਦੇਵ ਸਿੰਘ, ਹਰਵਿੰਦਰ ਸਿੰਘ, ਮੇਘ ਰਾਜ ਗੋਇਲ, ਗੁਰਮੀਤ ਸਿੰਘ ਰੰਧਾਵਾ, ਗੁਰਦੀਪ ਸਿਆਲ, ਨਿਰੰਜਨ ਮਾਹੀ, ਮਲੂਕ ਸਿੰਘ, ਵਰਿੰਦਰ ਕੁਮਾਰ ਅਤੇ ਸੁਰਿੰਦਰਪਾਲ ਸਿੰਘ ਬੈਦਵਾਣ ਹਾਜਰ ਸਨ।

ਪ੍ਰੋਗਰਾਮ ਦੇ ਅੰਤ ਵਿੱਚ ਐਸੋਸੀਏਸ਼ਨ ਦੇ ਕਨਵੀਨਰ ਗੁਰਦੀਪ ਸਿੰਘ ਢਿਲੋਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਾਈ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਅਤੇ ਸ੍ਰੀ ਸੇਰਗਿਲ ਦੇ ਦ੍ਰਿੜ੍ਹ ਇਰਾਦੇ ਨਾਲ ਪੈਨਸ਼ਨ ਲੇਣ ਦੇ ਹੱਕਦਾਰ ਹੋਏ ਹਾਂ। ਉਨ੍ਹਾਂ ਪੈਨਸ਼ਨ ਨੂੰ ਬੋਰੜ ਦੇ ਬਜਟ ਦਾ ਹੈਡ ਬਣਾਉਣ ਲਈ ਸਾਬਕਾ ਚੇਅਰਮੈਨ ਗੁਰਬਖਸ਼ ਸਿੰਘ ਢਿਲੋਂ ਦਾ ਵੀ ਧੰਨਵਾਦ ਕੀਤਾ।

Leave a Reply

Your email address will not be published. Required fields are marked *