Breaking News
Smart Media Dashmesh Mohali Walk Smart Media Insurance Point Hardev Singh Ubha

ਬੈਨੀਪਾਲ ਗਰੁੱਪ ਅਤੇ ਲੋਕ ਹਿੱਤ ਮਿਸ਼ਨ ਪੰਜਾਬ ਵੱਲੋਂ ਕਿਸਾਨੀ ਮੰਗਾਂ ਲਈ ਭੁੱਖ ਹੜਤਾਲ ਜਾਰੀ

28ਵੇਂ ਦਿਨ ਡੱਲੇਵਾਲ ਦੇ ਸਮਰਥਨ ਵਿੱਚ ਸਾਥੀ ਮਾਵੀ ਦੀ ਅਗਵਾਈ ਹੇਠ ਜੱਥਾ ਬੈਠਿਆ

ਮੋਹਾਲੀ, 16 ਜਨਵਰੀ, ਪੰਜਾਬੀ ਦੁਨੀਆ ਬਿਊਰੋ:

ਬੜੌਦੀ ਟੋਲ ਪਲਾਜ਼ਾ ਵਿਖੇ ਲੋਕ ਹਿੱਤ ਮਿਸ਼ਨ ਪੰਜਾਬ ਤੇ ਬੈਨੀਪਾਲ ਗਰੁੱਪ ਵੱਲੋਂ ਕਿਸਾਨੀ ਮੰਗਾਂ ਲਈ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਅੱਜ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਸਾਬਕਾ ਅਧਿਆਪਕ ਆਗੂ ਹਰਨੇਕ ਸਿੰਘ ਮਾਵੀ ਸਮੇਤ ਜੱਥਾ 28ਵੇਂ ਦਿਨ ਭੁੱਖ ਹੜਤਾਲ ਤੇ ਬੈਠਿਆ।

ਜ਼ਿਕਰਯੋਗ ਹੈ ਕਿ ਬੜੌਦੀ ਟੋਲ ਪਲਾਜ਼ਾ ਦਾ ਇਹ ਮੋਰਚਾ ਦਿੱਲੀ ਕਿਸਾਨੀ ਸੰਘਰਸ਼ ਦੇ ਸਮੇਂ ਤੋਂ ਸ਼ੁਰੂ ਹੋ ਹੁਣ ਸਥਾਨਕ ਪੱਧਰ ਤੇ ਲੋਕ ਮਸਲਿਆਂ ਦਾ ਥੰਮ ਬਣ ਗਿਆ ਹੈ। ਬਿਨਾਂ ਕਿਸੇ ਪੱਖਪਾਤ ਜਾਂ ਧੜੇਬੰਦੀ ਤੋਂ ਉਪਰ ਉੱਠ ਇੱਥੇ ਇਲਾਕੇ ਦੇ ਚੇਤੰਨ ਲੋਕ, ਲੋਕ ਮਸਲਿਆਂ ਤੇ ਚਰਚਾ ਕਰ, ਬਣਦੇ ਸੰਘਰਸ਼ ਦਾ ਬਿਗੁਲ ਵਜਾਉਂਦੇ ਹਨ। ਇਲਾਕੇ ਦੇ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਤੱਕ ਇਹ ਸਥਾਨ ਇੱਕ ਤਰ੍ਹਾਂ ਨਾਲ ਹੱਕੀ ਸੰਘਰਸ਼ ਦਾ ਪਿੜ ਬਣ ਗਿਆ ਹੈ।

ਅੱਜ ਭੁਖ ਹੜਤਾਲ ‘ਤੇ ਬੈਠਣ ਵਾਲਿਆਂ ਵਿੱਚ ਹਰਨੇਕ ਸਿੰਘ ਮਾਵੀ ਤੋਂ ਇਲਾਵਾ ਮਹਿੰਦਰ ਸਿੰਘ ਕਾਦੀਮਾਜਰਾ, ਪਰਮਜੀਤ ਸਿੰਘ, ਮੇਵਾ ਸਿੰਘ, ਨਰਿੰਦਰ ਪਾਲ ਖਿਜਰਾਬਾਦ, ਬਲਵਿੰਦਰ ਸਿੰਘ ਸਾਧਾ ਬੜੌਦੀ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *