Breaking News
Smart Media Dashmesh Mohali Walk Smart Media Insurance Point Hardev Singh Ubha

ਲਾਇਨਜ਼ ਕਲੱਬ ਮੁਹਾਲੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

ਕੈਂਪ ਦੌਰਾਨ ਕਰੀਬ 142 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ

127 ਮਰੀਜ਼ਾਂ ਦਾ ਸ਼ੂਗਰ ਚੈੱਕ-ਅੱਪ ਅਤੇ ਬਲੱਡ ਪ੍ਰੈਸ਼ਰ ਵੀ ਚੈੱਕ ਕੀਤਾ ਗਿਆ

ਮੋਹਾਲੀ, 9 ਦਸੰਬਰ, ਪੰਜਾਬੀ ਦੁਨੀਆ ਬਿਊਰੋ:

ਲਾਇਨਜ਼ ਕਲੱਬ ਮੁਹਾਲੀ, ਐਸ.ਏ.ਐਸ. ਨਗਰ (ਰਜਿ:) ਵਲੋਂ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਫੇਜ 7 ਦੇ ਸਹਿਯੋਗ ਨਾਲ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ, ਵੱਖ ਵੱਖ ਡਾਕਟਰਾਂ ਦੀਆਂ ਸੇਵਾਵਾਂ ਲੈਂਦੇ ਹੋਏ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਵਿੱਚ ਮੁੱਖ ਤੌਰ ਤੇ ਲੋਕਾਂ ਦਾ ਸ਼ੂਗਰ ਚੈਕ-ਅੱਪ ਅਤੇ ਜਨਰਲ ਚੈਕ-ਅੱਪ ਕੀਤਾ ਗਿਆ।

ਇਸ ਕੈਂਪ ਦਾ ਆਯੋਜਨ ਜਿੰਨੀ ਹੈਲਥ, ਸੈਕਟਰ-69, ਮੋਹਾਲੀ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਕੀਤਾ ਗਿਆ। ਜਿੰਨੀ ਹੈਲਥ ਤੋਂ ਸ਼ੂਗਰ ਦੇ ਮਾਹਿਰ ਡਾ. ਅਨਿਲ ਭੰਸਾਲੀ ਦੀ ਟੀਮ ਵਿੱਚੋਂ ਡਾ. ਹਿਮਾਂਸ਼ੂ ਅਤੇ ਡਾ. ਚਾਰੂ ਓਝਾ (M.B.B.S. Endocrinologist) ਵੱਲੋਂ 85 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਤੰਦਰੁਸਤ ਰਹਿਣ ਦੀ ਸਲਾਹ ਵੀ ਦਿੱਤੀ ਗਈ। ਇਸ ਤੋਂ ਇਲਾਵਾ ਜਨਰਲ ਮੈਡੀਸਨ ਦੇ ਮਾਹਿਰ ਡਾ. ਜਤਿਨ ਗਰਗ ਵੱਲੋਂ 57 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਸਮੇਂ ਦੀ ਲੋੜ ਅਤੇ ਮੌਸਮ ਅਨੁਸਾਰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਵੀ ਦਿੱਤੀ ਗਈ।

ਇਸੇ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਜਿੰਨੀ ਹੈਲਥ ਦੀ ਨਰਸਿੰਗ ਟੀਮ ਵੱਲੋਂ 127 ਮਰੀਜ਼ਾਂ ਦਾ ਸ਼ੂਗਰ ਚੈੱਕ-ਅੱਪ ਅਤੇ ਬਲੱਡ ਪ੍ਰੈਸ਼ਰ ਵੀ ਚੈੱਕ ਕੀਤਾ ਗਿਆ। ਇਸ ਮੌਕੇ ਸੰਗਤਾਂ ਦਾ ਅਸ਼ੀਰਵਾਦ ਲੈਣ ਲਈ ਸ਼ਹਿਰ ਦੀਆਂ ਕਈ ਨਾਮੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ, ਜਿਨਾਂ ਵਿੱਚ ਮੁੱਖ ਤੌਰ ਤੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ, ਬੱਬੀ ਬਾਦਲ, ਸ਼ਹਿਰ ਦੇ ਕੌਂਸਲਰ ਸਹਿਬਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਕਲੱਬ ਦੇ ਚੇਅਰਮੈਨ (ਲਾਇਨ ਕੁਐਸਟ) ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਕਲੱਬ ਵੱਲੋਂ ਵੱਖ ਵੱਖ ਸੇਵਾਵਾਂ ਨਿਭਾਉਣ ਲਈ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

ਅੰਤ ਵਿੱਚ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ, ਸਾਬਕਾ ਪ੍ਰਧਾਨ ਲਾਇਨ ਆਰ ਪੀ ਸਿੰਘ ਵਿਗ, ਸਕੱਤਰ ਲਾਇਨ ਰਾਜਿੰਦਰ ਕੁਮਾਰ ਚੌਹਾਨ, ਲਾਇਨ ਗੁਰਚਰਨ ਸਿੰਘ ਅਤੇ ਜਤਿੰਦਰ ਸਿੰਘ ਪ੍ਰਿਸ ਨੇ ਉਥੇ ਮੌਜੂਦ ਸਾਰੇ ਮੈਂਬਰਾਂ, ਡਾਕਟਰਾਂ ਅਤੇ ਸੰਗਤਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਅਤੇ ਕਲੱਬ ਮੈਂਬਰਾਂ ਵੱਲੋਂ ਡਾਕਟਰ ਸਾਹਿਬਾਨ ਅਤੇ ਉਹਨਾਂ ਦੀ ਟੀਮ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ।

Leave a Reply

Your email address will not be published. Required fields are marked *