Breaking News
Smart Media Dashmesh Insurance Point

ਅਕਾਲ ਤਖਤ ਵੱਲੋਂ ਵਲਟੋਹਾ ਨੂੰ ਸਖ਼ਤ ਚਿਤਾਵਨੀ, ਸਰਨਾ ਨੂੰ ਤਨਖਾਹੀਆ ਐਲਾਨਿਆ

ਅੰਮ੍ਰਿਤਸਰ 2 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਅੱਜ ਅਕਾਲ ਤਖਤ ਤੋਂ ਸਿੰਘ ਸਹਿਬਾਨ ਵੱਲੋਂ ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਆਪਣੀ ਜ਼ੁਬਾਨ ਉਤੇ ਕਾਬੂ ਨਾ ਪਾਇਆ ਤਾਂ ਅਗਲੀ ਇਕੱਤਰਤਾ ‘ਚ ਉਸ ਖਿਲਾਫ ਹੋਰ ਸਖਤ ਫੈਸਲਾ ਲਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਵਿਰਸਾ ਸਿੰਘ ਵਲਟੋਹਾ ਪਿਛਲੇ ਕੲੀ ਦਿਨਾਂ ਤੋਂ ਸਿੰਘ ਸਹਿਬਾਨ ਵਿਰੁੱਧ ਲਗਾਤਾਰ ਬਿਆਨਬਾਜ਼ੀ ਕਰਦੇ ਆ ਰਹੇ ਹਨ।

ਇਸ ਦੇ ਨਾਲ ਹੀ ਸਿੰਘ ਸਹਿਬਾਨ ਨੇ ਦਿੱਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਸਰਨਾ ਨੇ ਕੁੱਝ ਦਿਨ ਪਹਿਲਾਂ ਅਕਾਲ ਤਖਤ ਸਾਹਿਬ ‘ਤੇ ਸ਼ਿਕਾਇਤ ਕਰਨ ਦੀ ਗੱਲ ਤੇ ਕੋਈ ਪ੍ਰਵਾਹ ਨਾ
ਕਰਨ ਦੀ ਗੱਲ ਕਹਿੰਦਿਆਂ ਵਿਰੋਧੀ ਧਿਰ ਨੂੰ ਗਾਲ ਵੀ ਕੱਢੀ ਸੀ।

Leave a Reply

Your email address will not be published. Required fields are marked *