Breaking News
Dashmesh GS Electricals Verka Smart Media Insurance Point Tav Prasad

RBU ਨੇ ਏਆਈ, ਵਰਚੁਅਲ ਰਿਐਲਿਟੀ ਵਿੱਚ ਸਿਖਲਾਈ ਲਈ ਐਮਓਯੂ ‘ਤੇ ਹਸਤਾਖਰ ਕੀਤੇ

ਮੋਹਾਲੀ, 24 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਰਿਆਤ ਬਾਹਰਾ ਯੂਨੀਵਰਸਿਟੀ ਨੇ ਕਿਊਵੋਲਵ ਪ੍ਰਾਈਵੇਟ ਲਿਮਟਿਡ ਅਤੇ ਫੋਕਲਿਸਟ ਪ੍ਰਾਈਵੇਟ ਲਿਮਟਿਡ ਦੇ ਨਾਲ ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਫਲੈਗਸ਼ਿਪ ਸਕੀਮ ‘ਤੇ ਪ੍ਰੋਜੈਕਟ ਲਈ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਹਨ। ਇਸ  ਸਹਿਮਤੀ ਪੱਤਰ ‘ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਦਿਨੇਸ਼ ਸ਼ਰਮਾ ਅਤੇ ਸਚਿਨ ਮਿਸ਼ਰਾ, ਵਾਈਸ-ਪ੍ਰੈਜ਼ੀਡੈਂਟ, ਫੋਕਲਿਸਟ ਅਤੇ ਅਵਿਨਾਸ਼ ਕਾਲਰਾ, ਬਿਜ਼ਨਸ ਹੈੱਡ,  ਕਿਊਵੋਲਵ ਪ੍ਰਾਈਵੇਟ ਲਿਮਟਿਡ ਨੇ ਦਸਤਖਤ ਕੀਤੇ। ਐਮਓਯੂ ਦਸਤਖਤ ਸਮਾਰੋਹ ਵਿੱਚ ਆਰਬੀਯੂ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਡਾ: ਸਤੀਸ਼ ਕੁਮਾਰ ਬਾਂਸਲ ਅਤੇ ਯੂਐਸਸੀ ਦੇ ਡੀਨ ਡਾ: ਆਨੰਦ ਕੁਮਾਰ ਸ਼ੁਕਲਾ ਵੀ ਮੌਜੂਦ ਸਨ।

ਐਮਓਯੂ ਦਾ ਉਦੇਸ਼ ਰਿਆਤ ਬਾਹਰਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਇੱਕ ਅਤਿ-ਆਧੁਨਿਕ ਸਿਸਟਮ ਲੈਬਾਰਟਰੀ (ਏਆਰ /ਵੀਆਰ ਲੈਬ) ਸਥਾਪਤ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਵਰਚੁਅਲ ਰਿਐਲਿਟੀ (ਵੀਆਰ) ਦੇ ਉੱਭਰ ਰਹੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇਣਾ ਹੈ। ਇਹ ਕੈਂਪਸ ਦੇ ਵਿਦਿਆਰਥੀਆਂ ਅਤੇ ਵਿਭਾਗ ਤੋਂ ਬਾਹਰ ਦੇ ਵਿਦਿਆਰਥੀਆਂ ਦੀ ਹੁਨਰ-ਅਧਾਰਤ ਸਿਖਲਾਈ ਦੀ ਸਹੂਲਤ ਦੇਵੇਗਾ ਜਿਸ ਨਾਲ ਏਆਰ /ਵੀਆਰ ਐਪਲੀਕੇਸ਼ਨ ਦੇ ਵਿਕਾਸ ਦਾ ਰਾਹ ਖੁਲ ਸਕਦਾ ਹੈ। ਐਮਓਯੂ ਦੇ ਹਿੱਸੇ ਵਜੋਂ, ਰਿਆਤ ਬਾਹਰਾ ਯੂਨੀਵਰਸਿਟੀ ਏਆਰ /ਵੀਆਰ ਲੈਬ ਸਥਾਪਤ ਕਰਨ ਲਈ ਲੋੜੀਂਦੇ ਸਰੋਤ ਪ੍ਰਦਾਨ ਕਰੇਗਾ,ਅਤੇ ਫੋਕਲਿਸਟ ਪ੍ਰਾ. ਲਿਮਟਿਡ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਪ੍ਰਸਤਾਵ ਨੂੰ ਲਾਗੂ ਕਰਨ ਵਿੱਚ ਮਦਦ ਕਰੇਗਾ ਜਦਕਿ ਕਿਊਵੋਲਵ ਲਿਮਟਿਡ ਲੈਬ ਅਤੇ ਪ੍ਰੋਜੈਕਟ ਦੇ ਕੰਮਕਾਜ ਲਈ ਲੋੜੀਂਦਾ ਪਲੇਟਫਾਰਮ ਅਤੇ ਹੋਰ ਸਹੂਲਤਾਂ ਪ੍ਰਦਾਨ ਕਰੇਗਾ।ਇਹ ਵਿਦਿਆਰਥੀਆਂ, ਅਕਾਦਮਿਕ ਅਤੇ ਫੈਕਲਟੀ ਮੈਂਬਰਾ ਨੂੰ  ਏਆਰ /ਵੀਆਰ  ਵਿੱਚ ਖੋਜ ਕਰਨ, ਪ੍ਰੋਜੈਕਟਾਂ ‘ਤੇ ਕੰਮ ਕਰਨ ਅਤੇ ਕਈ ਆਧੁਨਿਕ ਐਪਸ ਬਣਾਉਣ ਦਾ ਮੌਕਾ ਦੇਵੇਗਾ।

ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਦੇ  ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲਈ ਆਰਥਿਕ ਸਹਾਇਤਾ ਦੇਣ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਇਹ ਸਿਰਫ ਆਰਬੀਯੂ  ਦੇ ਵਿਦਿਆਰਥੀਆਂ ‘ਤੇ ਹੀ ਨਹੀਂ, ਸਗੋਂ ਉਹਨਾਂ ਵਿਦਿਆਰਥੀਆਂ ‘ਤੇ ਵੀ ਲਾਗੂ ਹੋਵੇਗਾ ਜੋ ਹੋਰ ਵਿਭਾਗਾਂ ਅਤੇ ਯੂਨੀਵਰਸਿਟੀਆਂ ਤੋਂ ਹਨ ਅਤੇ ਜਿਨ੍ਹਾਂ ਕੋਲ ਲੋੜੀਂਦੇ ਕੰਪਿਊਟਰ ਹੁਨਰ ਹਨ।ਇਸ ਮੌਕੇ  ਡਾ: ਪੂਨਮ , ਐਚਓਡੀ, ਸੀਏ, ਡਾ: ਪੂਜਾ ਸ਼ਰਮਾ, ਐਚਓਡੀ, ਸੀਐਸਈ, ਡਾ: ਵਿਕਾਸ ਅੱਤਰੀ ਅਤੇ ਡਾ: ਕਿਰਨਪ੍ਰੀਤ ਕੌਰ ਵੀ  ਹਾਜ਼ਰ ਸਨ।

Leave a Reply

Your email address will not be published. Required fields are marked *