
ਚੰਡੀਗੜ੍ਹ, 3 ਅਗਸਤ, ਪੰਜਾਬੀ ਦੁਨੀਆ ਬਿਊਰੋ:
ਪੈਰਿਸ ਓਲੰਪਿਕਸ ਵਿੱਚ ਭਾਰਤ ਲਈ ਦੋ ਮੈਡਲ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ 25 ਮੀਟਰ ਏਅਰ ਪਿਸਟਲ ਦੇ ਕੁਆਲੀਫਿਕੇਸ਼ਨ ਰਾਊਡ ਵਿੱਚ 590 ਸਕੋਰ ਨਾਲ ਫ਼ਾਈਨਲ ਵਿੱਚ ਪੁੱਜੀ ਸੀ। ਅੱਜ ਇਸ 25 ਮੀਟਰ ਏਅਰ ਪਿਸਟਲ ਦੇ ਪ੍ਰਮੁੱਖ ਈਵੈਂਟ ਵਿੱਚ ਮਨੂ ਭਾਕਰ ਇੱਕੋ ਓਲੰਪਿਕਸ ਵਿੱਚ ਤੀਜਾ ਤਮਗਾ ਜਿੱਤਣ ਤੋਂ ਖੁੰਝ ਗਈ ਹੈ। ਇਸ ਤਰ੍ਹਾਂ ਮਨੂ ਇਤਿਹਾਸ ਵਿੱਚ ਇੱਕ ਹੋਰ ਪੰਨਾ ਵੀ ਲਿਖਣ ਤੋਂ ਵਾਂਝੀ ਰਹਿ ਗਈ। ਇਸ ਈਵੈਂਟ ਵਿੱਚ ਮਨੂ ਭਾਕਰ ਚੌਥੇ ਸਥਾਨ ‘ਤੇ ਰਹੀ।
ਦੱਸਣਯੋਗ ਹੈ ਕਿ 22 ਵਰ੍ਹਿਆਂ ਦੀ ਮਨੂ ਇਸ ਤੋਂ ਪਹਿਲਾਂ 10 ਮੀਟਰ ਏਅਰ ਪਿਸਟਲ ਦੇ ਮਹਿਲਾ ਵਿਅਕਤੀਗਤ ਅਤੇ ਮਿਕਸਡ ਡਬਲਜ਼ ਵਿੱਚ ਕਾਂਸੀ ਦਾ ਮੈਡਲ ਜਿੱਤ ਚੁੱਕੀ ਹੈ।